LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਣਾ ਗੁਰਜੀਤ ਸਿੰਘ ਦਾ ਸਿੱਧੂ 'ਤੇ ਪਲਟਵਾਰ, ਪ੍ਰਧਾਨ ਨੂੰ ਦੱਸਿਆ ਭਾੜੇ ਦਾ ਬੰਦਾ

20 dec 2

ਚੰਡੀਗੜ੍ਹ : ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ (Rana Gurjeet Singh) ਨੇ ਐਤਵਾਰ ਨੂੰ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਵਰ੍ਹਦਿਆਂ ਕਿਹਾ ਕਿ ਉਹ ਪਾਰਟੀ ਅੰਦਰ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਉਨ੍ਹਾਂ ਨੂੰ 'ਸੱਚੇ ਅਤੇ ਰਵਾਇਤੀ' ਪਾਰਟੀ ਆਗੂਆਂ ਦੀ ਵਫ਼ਾਦਾਰੀ 'ਤੇ ਸਵਾਲ ਖੜ੍ਹੇ ਕਰਨ ਦਾ ਕੋਈ ਹੱਕ ਨਹੀਂ ਹੈ।ਰਾਣਾ ਨੇ ਸਿੱਧੂ ਨੂੰ ਕਿਹਾ, “ਮਿਸਟਰ ਸਿੱਧੂ ਇੱਕ ਸੱਚੇ ਕਾਂਗਰਸੀ ਬਾਰੇ ਗੱਲ ਕਰਦੇ ਹੋਏ ਸਾਵਧਾਨ ਰਹੋ ਅਤੇ ਆਪਣੀ ਭਾਸ਼ਾ ਦਾ ਧਿਆਨ ਰੱਖੋ”। ਉਨ੍ਹਾਂ ਨੇ ਤੰਜ ਕਸਦਿਆਂ ਕਿਹਾ ਕਿ, 'ਤੁਸੀਂ ਇੱਕ ਭਾੜੇ ਦੇ ਬੰਦੇ ਦੀ ਤਰ੍ਹਾਂ ਹੋ ਜੋ ਸਿਰਫ ਮੁੱਖ ਮੰਤਰੀ ਬਣਨ ਦੇ ਉਦੇਸ਼ ਨਾਲ ਪਾਰਟੀ ਵਿੱਚ ਸ਼ਾਮਲ ਹੋਇਆ ਹੈ, ਜਦੋਂ ਕਿ ਮੈਂ ਜਨਮ ਤੋਂ ਹੀ ਪਾਰਟੀ ਵਿੱਚ ਹਾਂ।
 Also Read : ਯੂਥ ਅਕਾਲੀ ਦਲ ਦੇ ਪ੍ਰਧਾਨ 'ਤੇ ਅੰਨ੍ਹੇਵਾਹ ਫਾਇਰਿੰਗ, ਗੰਭੀਰ ਜ਼ਖਮੀ

ਕੈਬਨਿਟ ਮੰਤਰੀ ਨੇ ਕਿਹਾ ਕਿ ਸਿੱਧੂ ਕਿਸੇ ਵਪਾਰੀ ਵਾਂਗ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਸਪੱਸ਼ਟ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਨੂੰ ਦੋ ਧੜਿਆਂ ਵਿੱਚ ਵੰਡਣ ’ਤੇ ਤੁਲੇ ਹੋਏ ਹਨ। ਇਸ ਲਈ ਕੋਈ ਹੋਰ ਨਹੀਂ, ਸਿੱਧੇ ਤੌਰ 'ਤੇ ਨਵਜੋਤ ਸਿੰਘ ਸਿੱਧੂ ਜ਼ਿੰਮੇਵਾਰ ਹਨ। ਪਾਰਟੀ ਦੇ ਸੂਬਾ ਪ੍ਰਧਾਨ ਹੋਣ ਦੇ ਬਾਵਜੂਦ ਉਹ (ਸਿੱਧੂ) ਆਗੂਆਂ ਨਾਲ ਵਿਤਕਰੇ ਵਾਲਾ ਵਿਵਹਾਰ ਕਰਦੇ ਹਨ।ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਚ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਇਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਅੱਗੇ ਕਿਹਾ ਕਿ ਸਿੱਧੂ ਸਿਰਫ਼ ਇੱਕ ਭਾੜੇ ਦੀ ਸਿਆਸੀ ਹਸਤੀ ਹੈ ਜੋ ਕਿਸੇ ਸਿਧਾਂਤ ਜਾਂ ਵਿਚਾਰਧਾਰਾ ਤੋਂ ਸੱਖਣੀ ਹੈ।

Also Read : ਪਹਾੜਾਂ ਤੋਂ ਮੈਦਾਨ ਤੱਕ ਕੜਾਕੇ ਦੀ ਠੰਡ, ਹਿਮਾਚਲ 'ਚ ਬਰਫ ਦੀ ਚਾਦਰ

ਵਿਡੰਬਨਾ ਇਹ ਹੈ ਕਿ ਇੱਕ ਪਾਸੇ ਤੋਂ ਦੂਜੇ ਪਾਸੇ ਛਾਲ ਮਾਰਨ ਵਾਲਾ ਬੰਦਾ, ਜੋ ਪੰਜ ਸਾਲ ਵੀ ਪਾਰਟੀ ਵਿੱਚ ਨਹੀਂ ਆਇਆ, ਉਨ੍ਹਾਂ ਲੋਕਾਂ ਨੂੰ ਪ੍ਰਚਾਰ ਰਿਹਾ ਹੈ, ਜਿਨ੍ਹਾਂ ਨੇ ਪਾਰਟੀ ਵਿੱਚ ਆਪਣਾ ਜੀਵਨ ਬਤੀਤ ਕੀਤਾ ਹੈ। ਉਨ੍ਹਾਂ ਸਿੱਧੂ ਨੂੰ ਸਨਕੀ ਕਿਹਾ ਅਤੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਉਹ (ਸਿੱਧੂ) ਚੋਣਾਂ ਤੱਕ ਕਾਂਗਰਸ ਵਿੱਚ ਰਹਿ ਸਕਣਗੇ, ਉਹ ਪਹਿਲਾਂ ਹੀ ਮੈਦਾਨ ਛੱਡ ਕੇ ਭੱਜ ਜਾਣਗੇ। ਗੁਰਜੀਤ ਰਾਣਾ ਨੇ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਿੰਨੀ ਜਲਦੀ ਕਾਂਗਰਸ ਛੱਡਣਗੇ, ਪਾਰਟੀ ਲਈ ਓਨਾ ਹੀ ਚੰਗਾ ਹੋਵੇਗਾ। ਪਾਰਟੀ ਵੰਡੀ ਹੋਈ ਹੈ। ਇੰਜ ਜਾਪਦਾ ਸੀ ਜਿਵੇਂ ਸਿੱਧੂ ਆਪਣੇ ਸਿਆਸੀ ਆਕਾਵਾਂ ਦੇ ਕਿਸੇ ਲੁਕਵੇਂ ਏਜੰਡੇ ਅਨੁਸਾਰ ਕੰਮ ਕਰ ਰਿਹਾ ਹੋਵੇ।

In The Market