ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਵੱਜੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਵਿਚ ਸਿਆਸੀ ਘਮਾਸਾਨ ਮਚਿਆ ਹੋਇਆ ਹੈ।ਜਿਸ ਤੋਂ ਬਾਅਦ ਹਾਈਕਾਮਨ ਵੱਲੋਂ ਸਿੱਧੂ ਨੂਮ ਮਨਾਉਣ ਲਈ 2 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਪਰ ਸਿੱਧੁ ਨਹੀਂ ਮੰਨੇ ਜਿਸ ਤੋਂ ਬਾਅਦ ਅੱਜ ਮੁੱਖੀ ਮੰਤਰੀ ਚੰਨੀ ਨੇ ਅੱਜ ਨਵਜੋਤ ਸਿੰਘ ਸਿੱਧੂ ਨੂੰ ਮੀਟਿੰਗ ਲਈ ਪੰਜਾਬ ਭਵਨ ਬੁਲਾਇਆ ਗਿਆ ਹੈ।ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੱਧੂ ਅਤੇ ਚੰਨੀ ਵਿਚਾਲੇ ਮੀਟਿੰਗ ਜਾਰੀ ਹੈ। ਇਸ ਮੀਟਿੰਗ ਵਿਚ ਕੁਲਜੀਤ ਨਾਗਰਾ,ਪਵਨ ਗੋਇਲ,ਪਰਗਟ ਸਿੰਘ ਅਤੇ ਹਾਈਕਮਾਨ ਵੱਲੋਂ ਹਰੀਸ਼ ਚੋਧਰੀ ਵੀ ਮੋਜੂਦ ਹਨ।
Also Read : ਕਿਸਾਨ ਅੰਦੋਲਨ ਨੂੰ ਲੈਕੇ SC ਸਖ਼ਤ, ਕਿਹਾ- ‘ਰਾਜਮਾਰਗਾਂ ਨੂੰ ਹਮੇਸ਼ਾ ਲਈ ਨਹੀਂ ਕੀਤਾ ਜਾ ਸਕਦਾ ਬੰਦ’
ਜ਼ਿਕਰਯੋਗ ਹੈ ਕਿ ਮੀਟਿੰਗ ਤੋਂ ਪਹਿਲਾਂ ਸਿੱਧੂ ਨੇ ਟਵੀਟ ਕੀਤਾ, ਜਿਸ ਵਿਚ ਉਨ੍ਹਾਂ ਨੇ ਲਿਖਿਆ ਕਿ ਪਹਿਲਾਂ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ‘ਤੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਡੀਜੀਪੀ ਸਹੋਤਾ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਬੇਅਦਬੀ ਮਾਮਲੇ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਦੇ ਮੁਖੀ ਸਨ ਅਤੇ ਇਹ ਸਹੋਤਾ ਹੀ ਸਨ ਜਿਨ੍ਹਾਂ ਨੇ ਦੋ ਸਿੱਖ ਨੌਜਵਾਨਾਂ ਨੂੰ ਗਲਤ ਤਰੀਕੇ ਨਾਲ ਇਸ ਮਾਮਲੇ ਵਿੱਚ ਫਸਾਇਆ ਅਤੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ। ਇਸ ਦੌਰਾਨ ਉਨ੍ਹਾਂ ਸਮੇਤ ਕਈ ਕਾਂਗਰਸੀ ਨੇਤਾਵਾਂ ਨੇ ਇਸ ਦਾ ਸਖਤ ਵਿਰੋਧ ਕੀਤਾ। ਸਾਲ 2018 ਵਿੱਚ, ਕਾਂਗਰਸ ਸਰਕਾਰ ਦੇ ਦੌਰਾਨ, ਗ੍ਰਹਿ ਮੰਤਰੀ ਅਤੇ ਪਾਰਟੀ ਪ੍ਰਧਾਨ ਨੇ ਉਨ੍ਹਾਂ ਨੂੰ ਨਿਆਂ ਦਾ ਭਰੋਸਾ ਦਿੱਤਾ ਸੀ।




