LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਪ੍ਰਸ਼ਾਸਨ ਵਲੋਂ ਦਿੱਤੀ ਗਈ ਹੋਰ ਰਾਹਤ, ਜਾਣੋ ਨਵੀਆਂ ਗਾਈਡਲਾਈਨਜ਼

chandigarh 22

ਚੰਡੀਗੜ੍ਹ (ਇੰਟ.)- ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਵਲੋਂ ਲਗਾਤਾਰ ਘੱਟ ਰਹੇ ਕੇਸਾਂ ਦੇ ਮੱਦੇਨਜ਼ਰ ਲੋਕਾਂ ਨੂੰ ਹੋਰ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੈਕਸੀਨੇਸ਼ਨ ਮੁਹਿੰਮ (Vaccinatioan Campaign) ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਫੈਸਲਾ ਲਿਆ ਗਿਆ ਹੈ ਕਿ ਚੋਣਵੇਂ ਸਵਿਮਿੰਗ ਪੂਲ (Swiming Pool) ਅਤੇ ਖੇਡ ਅਦਾਰੇ ਕੁਝ ਸ਼ਰਤਾਂ ਨਾਲ ਖੋਲ੍ਹ ਦਿੱਤੇ ਗਏ ਹਨ। ਇੱਥੇ ਆਉਣ ਵਾਲਿਆਂ ਲਈ ਵੈਕਸੀਨ (Vaccine) ਦੀ ਪਹਿਲੀ ਖ਼ੁਰਾਕ (Dose) ਲਾਜ਼ਮੀ ਬਣਾਈ ਗਈ ਹੈ। ਰੈਸਟੋਰੈਂਟ (Restaurant) ਅਤੇ ਬਾਰ ਵੀ ਸਵੇਰੇ 10 ਵਜੇ ਤੋਂ ਰਾਤ 10:30 ਵਜੇ ਤੱਕ ਖੁੱਲ੍ਹ ਸਕਦੇ ਹਨ। ਸੁਖਨਾ ਲੇਕ (Sukhna lake) 'ਤੇ ਲੱਗੀ ਪਾਬੰਦੀ (Restruiction) ਵੀ ਹਟਾ ਲਈ ਗਈ ਹੈ। ਇਸ ਦੇ ਨਾਲ ਹੀ ਵਿਆਹ (Marriage) ਅਤੇ ਹੋਰ ਸਮਾਗਮ ਵਿਚ ਹਾਲ ਦੀ ਸਮਰਥਾ ਦੇ ਹਿਸਾਬ ਨਾਲ ਇਕੱਠ ਕਰਨ ਦੀ ਆਗਿਆ ਦਿੱਤੀ ਗਈ ਹੈ।

sukhna lake 2021, #1 top things to do in chandigarh, chandigarh, reviews,  best time to visit, photo gallery | HelloTravel India

Read this- ਪੰਜਾਬ ਕਾਂਗਰਸ 'ਚ ਤੇਜ਼ ਹੋਈ ਟਵੀਟ-ਵਾਰ, ਸਿੱਧੂ ਤੋਂ ਬਾਅਦ ਪ੍ਰਤਾਪ ਬਾਜਵਾ ਨੇ ਸਾਧੇ ਨਿਸ਼ਾਨੇ

ਤੁਹਾਨੂੰ ਦੱਸ ਦਈਏ ਕਿ ਬੀਤੇ ਐਤਵਾਰ ਨੂੰ ਸੁਖਨਾ ਲੇਕ ਬਾਰੇ ਅਖਬਾਰਾਂ ਵਿਚ ਖਬਰਾਂ ਲੱਗੀਆਂ ਸਨ ਕਿ ਜਿੱਥੇ ਲੋਕਾਂ ਵਲੋਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ। ਕੁਝ ਲੋਕਾਂ ਵਲੋਂ ਮਾਸਕ ਵੀ ਨਹੀਂ ਪਹਿਨੇ ਗਏ ਸਨ ਅਤੇ ਨਾ ਹੀ ਉਥੇ ਸੋਸ਼ਲ ਡਿਸਟੈਂਸਿੰਗ ਨਜ਼ਰ ਆ ਰਹੀ ਸੀ। ਪੁਲਸ ਪ੍ਰਸ਼ਾਸਨ ਵਲੋਂ ਸਖ਼ਤੀ ਕਰਨ ਦੇ ਬਾਵਜੂਦ ਲੋਕ ਬਿਨਾਂ ਮਾਸਕ ਦੇ ਉਥੇ ਨਜ਼ਰ ਆਏ ਸਨ। ਕਿਤੇ ਇਹ ਲਾਪਰਵਾਹੀ ਦੁਬਾਰਾ ਮਹਿੰਗੀ ਨਾ ਪੈ ਜਾਵੇ ਇਸ ਲਈ ਅਪੀਲ ਕੀਤੀ ਜਾਂਦੀ ਹੈ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਕਰਨ ਤੋਂ ਗੁਰੇਜ਼ ਕਰੋ ਅਤੇ ਖੁਦ ਦੀ ਜਾਨ ਤੇ ਲੋਕਾਂ ਦੀ ਜਾਨ ਦਾ ਬਚਾਅ ਕਰੋ।

In The Market