LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਟਕਪੁਰਾ ਗੋਲੀਕਾਂਡ : ਸਿਟ ਦੇ ਇਸ ਮੈਂਬਰ ਅਹੁਦੇ ਨੇ ਦਿੱਤਾ ਅਸਤੀਫਾ

new sit member

ਚੰਡੀਗੜ੍ਹ (ਇੰਟ.)- ਕੋਟਕਪੂਰਾ ਗੋਲੀਕਾਂਡ (Kotakpura Golikand) ਮਾਮਲੇ ਸਬੰਧੀ ਜਾਂਚ ਕਰ ਰਹੀ ਸਿਟ (SIT) ਦੀ ਟੀਮ ਵਿਚੋਂ ਇਕ ਅਹਿਮ ਮੈਂਬਰ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ (Resign) ਦੇ ਦਿੱਤਾ ਗਿਆ ਹੈ। ਇਹ ਮੈਂਬਰ ਕੋਈ ਹੋਰ ਨਹੀਂ ਵਿਜੇ ਸਿੰਗਲਾ (Vijay Singla) ਹਨ। ਸਾਬਕਾ ਸਰਕਾਰੀ ਵਕੀਲ ਵਿਜੇ ਸਿੰਗਲਾ ਨੇ ਕੋਟਕਪੂਰਾ ਮਾਮਲੇ ਦੀ ਜਾਂਚ ਕਰ ਰਹੀ ਸਿਟ ਵਿੱਚ ਮਾਹਰ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ।

SIT questions former Punjab CM Parkash Singh Badal in Kotkapura firing case  | Deccan Herald

Read this- ਦਿੱਲੀ ਪੁਲਸ ਅਲਰਟ 'ਤੇ, ਕਿਸਾਨਾਂ ਦੇ ਰੋਸ ਨੂੰ ਭੰਗ ਕਰ ਸਕਦੀ ਹੈ ISI

ਇਥੇ ਦੱਸਣਾ ਬਣਦਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਸਿਟ ਸਾਹਮਣੇ ਪੇਸ਼ ਹੋ ਰਹੇ ਹਨ ਅਤੇ ਇਸ ਦੌਰਾਨ ਵਿਜੇ ਸਿੰਗਲਾ ਨੇ ਪੁੱਛਗਿੱਛ ਤੋਂ ਇੱਕ ਦਿਨ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਤਾਂ ਉਦੋਂ ਵਿਜੇ ਇੰਦਰ ਸਿੰਗਲਾ ਨੇ ਪਹਿਲਾ ਸਵਾਲ ਕੀਤਾ ਸੀ ਕਿ ਕੋਟਕਪੂਰਾ 'ਚ 2015 ਵਿਚ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਸੀ। ਜਵਾਬ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਕਾ ਜੀ, ਤੁਸੀਂ ਕੌਣ ਹੋ।

Kotkapura Police Firing Case 2015: Former Punjab CM Parkash Singh Badal to  Appear Before SIT on June 22 | LatestLY

Read this- ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਹੋਣਗੇ ਸਿਟ ਸਾਹਮਣੇ ਪੇਸ਼

ਸਿੰਗਲਾ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਡਾਇਰੈਕਟਰ ਪ੍ਰੋਸੀਕਿਊਸ਼ਨ ਹੈ। ਬਾਦਲ ਨੇ ਕਿਹਾ ਕਿ ਤੁਸੀਂ ਸਿਟ ਦੇ ਮੈਂਬਰ ਨਹੀਂ ਹੋ, ਤੁਸੀਂ ਮੈਨੂੰ ਪ੍ਰਸ਼ਨ ਕਿਵੇਂ ਪੁੱਛ ਰਹੇ ਹੋ। ਇਸ ਤੋਂ ਬਾਅਦ ਸਿੰਗਲਾ ਚੁੱਪ ਬੈਠੇ ਅਤੇ ਬਾਕੀ ਪੁੱਛਗਿੱਛ ਸਿਟ ਦੇ ਮੈਂਬਰ ਐਲ ਕੇ ਯਾਦਵ ਅਤੇ ਰਾਕੇਸ਼ ਅਗਰਵਾਲ ਨੇ ਕੀਤੀ। ਐਸਆਈਟੀ ਨੇ ਬਾਦਲ ਤੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਤੇ ਇਸ ਦੌਰਾਨ ਸਿੰਗਲਾ ਵੀ ਢਾਈ ਘੰਟੇ ਕਮਰੇ ਵਿੱਚ ਮੌਜੂਦ ਸਨ। ਪ੍ਰਕਾਸ਼ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ, ਪਰ ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਕਾਂਗਰਸ ਬੇਅਦਬੀ ਦੇ ਮੁੱਦੇ 'ਤੇ ਰਾਜਨੀਤੀ ਕਰ ਰਹੀ ਹੈ।

In The Market