LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੂਗਲ ਮੈਪ 'ਤੇ ਦਿਖਿਆ ਕਿਸਾਨੀ ਦਾ ਰੰਗ, ਚੰਡੀਗੜ੍ਹ ਦੇ ਮਟਕਾ ਚੌਕ ਦਾ ਨਾਂ ਹੋਇਆ ਬਾਬਾ ਲਾਭ ਸਿੰਘ ਚੌਕ !

mtaka singhs

ਚੰਡੀਗੜ੍ਹ: ਖੇਤੀ ਕਾਨੂੰਨਾਂ (Farm law) ਦੇ ਵਿਰੋਧ 'ਚ ਕਿਸਾਨ ਦਿੱਲੀ ਦੀਆ ਬਰੂਹਾਂ ਤੇ ਬੈਠੇ ਹਨ। ਦੂਜੇ ਪਾਸੇ  80 ਸਾਲਾ ਬਜ਼ੁਰਗ ਲਾਭ ਸਿੰਘ (Chandigarh) ਚੰਡੀਗੜ੍ਹ ਦੇ ਮਟਕਾ ਚੌਂਕ 'ਚ ਬੀਤੀ 6 ਫ਼ਰਵਰੀ ਤੋਂ ਧਰਨੇ 'ਤੇ ਬੈਠੇ ਹੋਏ ਹਨ। ਇਸ ਚੌਂਕ ਤੋਂ ਲੰਘਣ ਵਾਲਾ ਹਰੇਕ ਸ਼ਖ਼ਸ (Baba Labh Singh)  ਬਾਬਾ ਲਾਭ ਸਿੰਘ ਨੂੰ ਦਿਨ-ਰਾਤ ਕਿਰਸਾਨੀ ਝੰਡੇ ਨਾਲ ਵੇਖਦਾ ਹੈ। ਕਿਸਾਨੀ ਹੱਕਾਂ ਲਈ ਡਟੇ ਬਾਬਾ ਲਾਭ ਸਿੰਘ ਨੂੰ ਦੁਨੀਆਂ ਸਲਾਮ ਕਰ ਰਹੀ ਹੈ। ਹਰ ਕੋਈ ਬਾਬਾ ਲਾਭ ਸਿੰਘ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਹਮਾਇਤ ਦੀ ਸ਼ਲਾਘਾ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਸਮਰਥਨ ਨੂੰ ਸਿਜਦਾ ਕਰ ਰਿਹਾ ਹੈ।

Read this: ਕੋਰੋਨਾ ਦੀ ਤੀਜੀ ਲਹਿਰ ਲਈ ਤਿਆਰ ਹੈ ਸਿਹਤ ਵਿਭਾਗ: ਬਲਬੀਰ ਸਿੰਘ ਸਿੱਧੂ

ਹੁਣ ਗੂਗਲ ਨੇ ਵੀ ਬਾਬਾ ਲਾਭ ਸਿੰਘ (Baba Labh Singh) ਦਾ ਨਾਂ ਮੱਟਕਾ ਚੌਂਕ ਦੱਸਣਾ ਸ਼ੁਰੂ ਕਰ ਦਿੱਤਾ ਹੈ।  ਮਟਕਾ ਚੌਕ ਚੰਡੀਗੜ੍ਹ ਦੇ ਸੈਕਟਰ-17 'ਚ ਹੈ।

ਜੇ ਤੁਸੀਂ ਆਪਣੇ ਮੋਬਾਈਲ ਜਾਂ ਕੰਪਿਊਟਰ 'ਚ ਗੂਗਲ ਮੈਪ 'ਤੇ ਸੈਕਟਰ-17 ਮਟਕਾ ਚੌਂਕ ਸਰਚ ਕਰੋਗੇ, ਤਾਂ ਤੁਹਾਨੂੰ ਇਸ ਮਸ਼ਹੂਰ ਚੌਕ ਦਾ ਨਾਮ ਬਾਬਾ ਲਾਭ ਸਿੰਘ ਚੌਕ ਲਿਖਿਆ ਨਜ਼ਰ ਆਵੇਗਾ। ਕਿਸੇ ਨੇ ਗੂਗਲ ਮੈਪ ਅਤੇ ਵਿਕੀਪੀਡੀਆ 'ਤੇ ਮਟਕਾ ਚੌਕ ਦਾ ਨਾਮ ਬਦਲ ਦਿੱਤਾ ਹੈ।

ਬਾਬਾ ਲਾਭ ਸਿੰਘ (Baba Labh Singh)ਨੇ ਬੀਤੇ 6 ਮਹੀਨਿਆਂ ਤੋਂ ਚੰਡੀਗੜ੍ਹ ਪੁਲਿਸ ਨੂੰ ਵਖਤ ਪਾਇਆ ਹੋਇਆ ਹੈ। ਮਟਕਾ ਚੌਂਕ 'ਤੇ ਲੱਗਿਆ ਧਰਨਾ ਖਤਮ ਕਰਵਾਉਣ ਲਈ ਚੰਡੀਗੜ੍ਹ ਪੁਲਿਸ ਕਈ ਵਾਰ ਬਾਬਾ ਲਾਭ ਸਿੰਘ ਨੂੰ ਜ਼ਬਰੀ ਚੁੱਕ ਕੇ ਥਾਣੇ 'ਚ ਬੰਦ ਕਰ ਚੁੱਕੀ ਹੈ।

ਕੁਝ ਦਿਨ ਪਹਿਲਾਂ ਜਦੋਂ ਤੇਜ਼ ਮੀਂਹ ਪਿਆ ਸੀ, ਉਦੋਂ ਬਾਬਾ ਲਾਭ ਸਿੰਘ ਇਕੱਲੇ ਚੌਕ 'ਚ ਝੰਡਾ ਲੈ ਕੇ ਬੈਠੇ ਸਨ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਚ ਕਾਫ਼ੀ ਵਾਇਰਲ ਹੋਈ ਸੀ। ਇਸ ਮਗਰੋਂ ਬੀਤੇ ਦਿਨੀ ਅਕਾਲੀ ਲੀਡਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ (Sukhbir Badal) ਨੇ ਚੰਡੀਗੜ੍ਹ ਦੇ ਮੱਟਕਾ ਚੌਕ 'ਚ ਬਾਬਾ ਲਾਭ ਸਿੰਘ ਨਾਲ ਮੁਲਾਕਾਤ ਕੀਤੀ। 

sukhbir badal baba

Read this:  ਗੁਰਨਾਮ ਸਿੰਘ ਚੜੂਨੀ ਮਗਰੋਂ ਰੁਲਦੂ ਸਿੰਘ ਮਾਨਸਾ ਸਸਪੈਂਡ, ਫਿਰ ਦਿੱਤਾ ਵੱਡਾ ਬਿਆਨ

In The Market