LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PGI ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋ. ਜਗਤਰਾਮ ਦੇ ਨਾਂ ਜੁੜੀ ਇਕ ਹੋਰ ਪ੍ਰਾਪਤੀ

pgi directior

ਚੰਡੀਗੜ੍ਹ (ਇੰਟ.)- ਪੀ.ਜੀ.ਆਈ. ਚੰਡੀਗੜ੍ਹ (PGI chandigarh) ਨਿਰਦੇਸ਼ਕ ਪ੍ਰੋ. ਜਗਤਰਾਮ (Director pro.Jagatram) ਨੂੰ ਆਲ ਇੰਡੀਆ ਕਾਲੇਜੀਅਮ ਆਫ ਆਪਥਲਮੋਲਾਜੀ (ਐਫ.ਏ.ਆਈ.ਸੀ.ਓ.) ਐਵਾਰਡ ਦੇ ਫੈਲੋਸ਼ਿਪ ਨਾਲ ਸਨਮਾਨਤ ਕੀਤਾ ਗਿਆ। ਪ੍ਰੋ. ਜਗਤਰਾਮ ਨੇ ਇਸ ਐਵਾਰਡ ਦੇ ਨਾਲ ਇਕ ਹੋਰ ਨਵੀਂ ਉਪਲਬਧੀ ਹਾਸਲ ਕੀਤੀ। ਏ.ਆਈ.ਓ.ਐੱਸ. ਕਾਲੇਜੀਅਮ ਦੇ ਗਵਰਨਿੰਗ ਬੋਰਡ (AIOS Governing Board of the Collegium) ਨੇ ਸਰਵ ਸੰਮਤੀ ਨਾਲ ਪ੍ਰੋ. ਜਗਤਰਾਮ ਨੂੰ ਭਾਰਤੀ ਨੇਤਰ ਵਿਗਿਆਨ ਦੇ ਇਕ ਮਹਾਨ ਵਿਗਿਆਨੀ ਦੀ ਸਿਫਾਰਿਸ਼ ਕੀਤੀਅਤੇ ਵੀਰਵਾਰ ਨੂੰ ਆਯੋਜਿਤ 79ਵੇਂ ਸਾਲਾਨਾ ਸੰਮੇਲਨ ਦੇ ਉਦਘਾਟਨ ਸਮਾਰੋਹ ਦੌਰਾਨ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ।

Chandigarh: PGIMER prepares to resume physical OPDs in staggered manner,  GMSH-16 to start OPD services from today | Cities News,The Indian Express
ਇਸ ਤੋਂ ਇਲਾਵਾ ਪ੍ਰੋਫੈਸਰ ਵਿਸ਼ਾਲ ਗੁਪਤਾ ਨੂੰ ਰੇਟਿਨਾ ਦੇ ਖੇਤਰ ਵਿਚ ਮਹੱਤਵਪੂਰਨ ਕੰਮ ਲਈ ਪੀ ਸ਼ਿਵ ਰੈੱਡੀ ਇੰਟਰਨੈਸ਼ਨਲ ਐਵਾਰਡ ਮਿਲਿਆ। ਪ੍ਰੋ. ਮੰਗਤ ਡੋਗਰਾ ਸਾਬਕਾ ਐੱਚ.ਓ.ਡੀ. ਨੇਤਰ ਵਿਗਿਆਨ ਨੂੰ ਏ.ਆਈ.ਓ.ਐੱਸ. ਪੀਨੰਪਰੂਮਲਸਾਮੀ ਐਂਡੋਮੇਂਟ ਐਵਾਰਡ, ਗਲੂਕੋਮਾ ਵਿਚ ਪ੍ਰੋ. ਸੁਸ਼ਮਿਤਾ ਕੌਸ਼ਿਕ ਐੱਫ.ਏ.ਆਈ.ਸੀ.ਓ. ਐਵਾਰਡ ਅਤੇ ਡਾ. ਮਾਧੁਰੀ ਅਕੇਲਾ ਨੂੰ ਸਰਵਸ਼੍ਰੇਸ਼ਠ ਥੀਸਿਸ ਦਾ ਪੁਰਸਕਾਰ ਮਿਲਿਆ। ਪਦਮਸ਼੍ਰੀ ਪ੍ਰੋ. ਜਗਤਰਾਮ ਨੇ ਸਾਲ 1985 ਵਿਚ ਪੀ.ਜੀ.ਆਈ. ਵਿਚ ਜੁਆਇਨਿੰਗ ਕੀਤੀ ਸੀ। ਸਾਲ 2017 ਵਿਚ ਪ੍ਰੋ. ਜਗਤਰਾਮ ਨਿਦੇਸ਼ਕ ਬਣੇ। ਉਹ ਅਕਤੂਬਰ 2018 ਤੋਂ ਐੱਮ.ਸੀ.ਆਈ. ਦੇ ਬੋਰਡ ਆਫ ਗਵਰਨਰਸ ਦੇ ਮੈਂਬਰ ਹਨ ਅਤੇ ਉਨ੍ਹਾਂ ਨੂੰ ਸਾਲ 2019 ਵਿਚ ਵਿਸ਼ਿਸ਼ਟ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।

 

In The Market