LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CM ਚੰਨੀ ਦਾ ਵੱਡਾ ਐਲਾਨ, ਬਿਜਲੀ ਦਾ ਪਿਛਲਾ ਸਾਰਾ ਬਕਾਇਆ ਮੁਆਫ ਕਰੇਗੀ ਸਰਕਾਰ

29 sep channi

ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਚੱਲ ਰਹੇ ਕਲੇਸ਼ ਵਿਚਾਲੇ ਚੰਨੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ।ਇਸ ਦੌਰਾਨ CM ਚੰਨੀ ਨੇ ਕਿਹਾ ਕਿ ਜਿਹੜੇ ਲੋਕ ਬਿਜਲੀ ਦੇ ਬਿੱਲ ਭਰਣ 'ਚ ਅਸਮਰਥ ਹਨ ਉਨ੍ਹਾਂ ਦਾ 2 ਕਿਲੋਵਾਟ ਤੱਕ ਦਾ ਪਿਛਲਾ ਸਾਰਾ ਬਿਜਲੀ ਦਾ ਬਿੱਲ ਮੁਆਫ ਕੀਤਾ ਜਾਵੇਗਾ।  

Also Read : ਸਿੱਧੂ ਦੇ ਅਸਤੀਫੇ 'ਤੇ ਮਨੀਸ਼ ਤਿਵਾਰੀ ਨੇ ਕਸਿਆ ਤੰਜ,ਕਹੀ ਇਹ ਵੱਡੀ ਗੱਲ

ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਤੋਂ ਭਲੀਭਾਂਤ ਜਾਣੂ ਹਨ। ਬਿਜਲੀ ਦਾ ਬਿੱਲ ਅਦਾ ਕਰਨਾ ਲੋਕਾਂ ਲਈ ਵੱਡੀ ਸਮੱਸਿਆ ਹੈ। ਜ਼ਿਆਦਾ ਬਿੱਲਾਂ ਦੇ ਕਾਰਨ, ਲੋਕ ਉਨ੍ਹਾਂ ਨੂੰ ਭੁਗਤਾਨ ਕਰਨ ਵਿੱਚ ਅਸਮਰੱਥ ਹਨ। ਬਿਜਲੀ ਦਾ ਬਿੱਲ ਨਾ ਭਰਨ ਕਾਰਨ ਉਨ੍ਹਾਂ ਦੇ ਮੀਟਰ ਵੀ ਕੱਟੇ  ਗਏ ਹਨ। ਲਗਭਗ 1 ਲੱਖ ਲੋਕਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੁਨੈਕਸ਼ਨ ਮੁੜ ਸਥਾਪਿਤ ਕੀਤੇ ਜਾਣਗੇ ਅਤੇ ਫੀਸ ਵੀ ਪੰਜਾਬ ਸਰਕਾਰ ਅਦਾ ਕਰੇਗੀ। ਉਨ੍ਹਾਂ ਨੇ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ 2 ਕਿਲੋਵਾਟ ਦੀ ਸਮਰੱਥਾ ਵਾਲੇ ਲੋਕਾਂ ਦੇ ਬਿਜਲੀ ਦੇ ਬਕਾਏ ਮੁਆਫ਼ ਕੀਤੇ ਜਾਣਗੇ।

Also Read :   ਸਿੱਧੂ ਦੇ ਅਸਤੀਫੇ 'ਤੇ ਬੋਲੇ ਗੁਰਜੀਤ ਅੋਜਲਾ, ਕਿਹਾ- 'ਇਸ ਤਰ੍ਹਾਂ ਨਹੀਂ ਛੱਡਣਾ ਚਾਹੀਦਾ ਸੀ ਅਹੁਦਾ'

ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਆਪਣੇ ਪਿੰਡ ਦੇ ਇੱਕ ਪਰਿਵਾਰ ਦੇ ਕਰੀਬ 70 ਹਜ਼ਾਰ ਰੁਪਏ ਬਿਜਲੀ  ਦੇ ਬਕਾਏ ਹਨ।  ਉਨ੍ਹਾਂ ਕਿਹਾ ਕਿ ਬਿਜਲੀ  ਦੇ ਬਿੱਲਾਂ  ਦੇ ਬਕਾਏ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। 2 ਕਿਲੋਵਾਟ ਦੀ ਸਮਰੱਥਾ ਵਾਲੇ ਲੋਕਾਂ ਨੂੰ ਬਿਜਲੀ ਦਾ ਬਿੱਲ ਮੁਆਫ ਕਰਨ ਲਈ ਫਾਰਮ ਭਰਨਾ ਪਏਗਾ ਅਤੇ ਇਹ ਸਾਰਾ ਕੰਮ ਉਨ੍ਹਾਂ ਦੁਆਰਾ ਗਠਿਤ ਕਮੇਟੀ ਦੁਆਰਾ ਵੇਖਿਆ ਜਾਵੇਗਾ। 53 ਲੱਖ ਲੋਕਾਂ ਨੂੰ ਲਾਭ ਮਿਲੇਗਾ ਅਤੇ ਸਰਕਾਰ ਤੇ 1200 ਕਰੋੜ  ਦੇ ਖਰਚ ਦਾ ਬੋਝ ਵਧੇਗਾ। ਇਸਦੇ ਨਾਲ ਹੀ CM ਚੰਨੀ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਸਿੱਧੂ ਦੇ ਅਸਤੀਫੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੀ ਸਿੱਧੂ ਨਾਲ ਫੋਨ 'ਤੇ ਗੱਲ ਹੋਈ  ਹੈ ਉਨ੍ਹਾਂ ਨਾਲ ਅਸੀ ਬੈਠ ਕਰ ਗੱਲ ਕਰਾਂਗੇ।

 

In The Market