LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਕੈਬਨਿਟ ਮੀਟਿੰਗ ਅੱਜ ! ਕਈ ਵਿਧਾਇਕਾਂ ਦੀ ਹੋ ਸਕਦੀ ਹੈ ਛੁੱਟੀ

channi 21 sep 1

ਚੰਡੀਗੜ੍ਹ : ਪੰਜਾਬ ਦੀ ਕਮਾਨ ਸੰਭਾਲਣ ਤੋਂ ਬਾਅਦ ਚਰਨਜੀਤ ਸਿੰਘ ਐਕਸ਼ਨ ਮੋਡ 'ਤੇ ਦਿਖ ਰਹੇ ਹਨ। ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਨੇ ਕਈ ਅਹਿਮ ਫੈਸਲੇ ਹਨ ਜਿਸ ਵਿਚ ਉਨ੍ਹਾਂ ਨੇ ਪ੍ਰਸ਼ਾਸਨਿਕ ਫੇਰ ਬਦਲ ਵੀ ਕੀਤਾ ਹੈ। ਪਰ ਹੁਣ ਉਹ ਕੈਬਨਿਟ ਫੇਰਬਦਲ ਦੀ ਤਿਆਰੀ ਵਿਚ ਹਨ,ਜਿਸ ਨੂੰ ਲੈਕੇ ਉਨ੍ਹਾਂ ਨੇ ਕੱਲ੍ਹ ਆਪਣੇ ਸਾਥੀਆਂ ਨਾਲ ਹਾਈਕਮਾਨ ਨਾਲ ਵੀ ਮੀਟਿੰਗ ਕੀਤੀ ਸੀ।

ਬੀਤੇ ਦਿਨੀਂ ਸੁੱਖਜਿੰਦਰ ਰੰਧਾਵਾ ਵੱਲੋਂ ਬਿਆਨ ਜਾਰੀ ਕੀਤਾ ਗਿਆ ਸੀ ਕੀ ਕੈਬਨਿਟ ਮੀਟਿੰਗ ਹਰ ਬੁੱਧਵਾਰ ਨੂੰ ਕੀਤੀ ਜਾਵੇਗੀ,ਜਿਸ ਵਿਚ ਉਨ੍ਹਾਂ ਨੇ ਇਹ ਵੀ ਕਿਹਾ ਸੀ ਕੀ ਇਸ ਮੀਟਿੰਗ ਵਿਚ ਕਈ ਫੇਰਬਦਲ ਵੀ ਕੀਤੇ ਜਾ ਸਕਦੇ ਹਨ।

ਜਾਣਕਾਰੀ  ਮੁਤਾਬਕ ਉਨ੍ਹਾਂ ਆਪਣੇ ਮੰਤਰੀ ਮੰਡਲ ਵਿਚ ਹਰਮਨਪਿਆਰੇ ਨੇਤਾਵਾਂ ਨੂੰ ਸ਼ਾਮਲ ਕਰਨ ਲਈ ਕਾਂਗਰਸ ਹਾਈ ਕਮਾਂਡ  ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੈਬਨਿਟ ਦੇ ਸਾਰੇ ਮੰਤਰੀਆਂ ਦੇ ਸਰਵੇਖਣ ਨੂੰ ਧਿਆਨ ਵਿੱਚ ਰੱਖ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਕਾਰਨ ਮੰਤਰੀ ਮੰਡਲ ਦੇ ਗਠਨ ਵਿੱਚ ਥੋੜ੍ਹੀ ਦੇਰੀ ਹੋ ਸਕਦੀ ਹੈ।

ਸੂਤਰਾਂ ਮੁਤਾਬਕ ਪਾਰਟੀ ਨੇ ਉਨ੍ਹਾਂ ਕਾਂਗਰਸੀ ਵਿਧਾਇਕਾਂ ਦੇ ਨਾਵਾਂ ਨੂੰ ਅੰਤਿਮ ਰੂਪ ਨਹੀਂ ਦਿੱਤਾ ਹੈ ਜਿਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਣਾ ਹੈ। ਇਥੋਂ ਤਕ ਕਿ ਚੰਨੀ, ਉਨ੍ਹਾਂ ਦੇ ਦੋ ਉਪ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਅਤੇ ਜਨਰਲ ਸਕੱਤਰ-ਇੰਚਾਰਜ ਹਰੀਸ਼ ਰਾਵਤ ਨਾਲ ਦਿੱਲੀ ਵਿੱਚ ਦੋ ਵੱਖ-ਵੱਖ ਮੀਟਿੰਗਾਂ ਵਿੱਚ ਮੁਲਾਕਾਤ ਕੀਤੀ ਹੈ।

ਮਾਮਲੇ ਦੀ ਜਾਣਕਾਰੀ ਵਾਲੇ ਸੂਤਰ ਨੇ ਦੱਸਿਆ ਕਿ ਹਾਈਕਮਾਨ ਨੇ ਪਹਿਲਾਂ ਹੀ ਸਾਰੇ ਵਿਧਾਇਕਾਂ ਦਾ ਸਰਵੇਖਣ ਕਰ ਲਿਆ ਹੈ। ਉਹ ਹੁਣ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਿਰਫ ਉਹੀ ਵਿਧਾਇਕ ਜੋ ਹਰਮਨ ਪਿਆਰੇ ਹਨ ਅਤੇ ਦਾਗੀ ਨਹੀਂ ਹਨ, ਨੂੰ ਹੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇ।  ਦੱਸਿਆ ਜਾ ਰਿਹਾ ਹੈ ਕਿ ਮੰਤਰੀ ਮੰਡਲ ’ਚ ਫੇਰਬਦਲ ਕਿਸੇ ਵੇਲੇ ਵੀ ਸੰਭਵ ਹੈ ਕਿਉਂਕਿ ਪਾਰਟੀ ਹਾਈਕਮਾਨ ਇਹ ਮਾਮਲਾ ਹੁਣ ਬਹੁਤਾ ਲਮਕਾਉਣ ਦੇ ਮੂਡ  ਵਿਚ ਨਹੀਂ ਹੈ।

 

 

In The Market