Big Breaking : ਚੰਡੀਗੜ੍ਹ ਦੇ ਸੈਕਟਰ-32 ਦੀ ਪੀਜੀ ਵਿਚ ਲੱਗੀ ਅੱਗ, 3 ਲੜਕੀਆਂ ਦੀ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੰਡੀਗੜ੍ਹ ਦੇ ਸੈਕਟਰ-32 ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਲੜਕੀਆਂ ਦੀ ਪੀਜੀ ਵਿਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੰਡੀਗੜ੍ਹ ਦੇ ਸੈਕਟਰ-32 ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਲੜਕੀਆਂ ਦੀ ਪੀਜੀ ਵਿਚ ਲੱਗੀ ਹੈ ਜਿਸ ਵਿਚ ਤਿੰਨ ਲੜਕੀਆਂ ਦੀ ਅੱਗ ‘ਚ ਝੁਲਸਣ ਕਰਕੇ ਮੌਤ ਹੋ ਗਈ ਹੈ ਜਦਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ 1 ਲੜਕੀ ਇਸ ਪੂਰੀ ਘਟਨਾ ਵਿਚ ਜਖ਼ਮੀ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪੀਜੀ ਵਿਚ ਲਗਭਗ 34 ਲੜਕੀਆਂ ਰਹਿ ਰਹੀਆਂ ਸਨ ਅਤੇ ਅੱਗ ਲੱਗਣ ਤੋਂ ਬਾਅਦ ਲੜਕੀਆਂ ਨੇ ਕੰਧ ਟੱਪ ਕੇ ਜਾਣ ਬਚਾਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਮੌਕੇ ਉੱਤੇ ਪਹੁੰਚ ਗਿਆ ਹੈ ਅਤੇ ਆਗੂ ਉੱਤੇ ਕਾਬੂ ਪਾ ਲਿਆ ਗਿਆ ਹੈ। ਅੱਗ ਲੱਗਣ ਕਰਕੇ ਪੀਜੀ ਦਾ ਪਹਿਲਾ ਫਲੋਰ ਜਲ ਕੇ ਖਾਕ ਹੋ ਚੁੱਕਿਆ ਹੈ।

Leave a Reply

Your email address will not be published. Required fields are marked *