ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ 4 ਉਮੀਦਵਾਰਾਂ ਨੂੰ ਸੌਂਪੇ ਗਏ ਸਰਟੀਫਿਕੇਟ

ਚੰਡੀਗੜ੍ਹ : ਪੰਜਾਬ ਤੋਂ ਰਾਜ ਸਭਾ (Rajya Sabha from Punjab) ਲਈ ਬਿਨਾਂ ਮੁਕਾਬਲਾ ਚੁਣੇ ਗਏ 5 ਉਮੀਦਵਾਰਾਂ ‘ਚੋਂ 4 ਉਮੀਦਵਾਰਾਂ ਨੇ ਅੱਜ ਖ਼ੁਦ ਸਰਟੀਫਿਕੇਟ (Certificate)…

ਚੰਡੀਗੜ੍ਹ : ਪੰਜਾਬ ਤੋਂ ਰਾਜ ਸਭਾ (Rajya Sabha from Punjab) ਲਈ ਬਿਨਾਂ ਮੁਕਾਬਲਾ ਚੁਣੇ ਗਏ 5 ਉਮੀਦਵਾਰਾਂ ‘ਚੋਂ 4 ਉਮੀਦਵਾਰਾਂ ਨੇ ਅੱਜ ਖ਼ੁਦ ਸਰਟੀਫਿਕੇਟ (Certificate) ਹਾਸਲ ਕਰ ਲਏ ਹਨ, ਜਦਕਿ ਹਰਭਜਨ ਸਿੰਘ ਦਾ ਸਰਟੀਫਿਕੇਟ (Certificate) ਉਨ੍ਹਾਂ ਦੇ ਨੁਮਾਇੰਦੇ ਗੁਲਜ਼ਾਰ ਚਾਹਲ (Gulzar Chahal) ਨੇ ਪ੍ਰਾਪਤ ਕੀਤਾ। ਸਵੇਰੇ ਸਭ ਤੋਂ ਪਹਿਲਾਂ ਸੰਜੀਵ ਅਰੋੜਾ (Sanjeev Arora) ਨੂੰ ਸਰਟੀਫਿਕੇਟ ਮੁੱਖ ਚੋਣ ਅਫਸਰ-ਕਮ-ਆਬਜ਼ਰਵਰ ਡਾ.ਐੱਸ ਕਰੁਣਾ ਰਾਜੂ ਅਤੇ ਰਾਜ ਸਭਾ ਚੋਣ ਪੰਜਾਬ 2022 ਦੇ ਰਿਟਰਨਿੰਗ ਅਫ਼ਸਰ-ਕਮ-ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਨੇ ਸੌਂਪਿਆ। ਇਸ ਤੋਂ ਬਾਅਦ ਸੰਦੀਪ ਕੁਮਾਰ ਪਾਠਕ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ (Cabinet Minister Harpal Singh Cheema) ਅਤੇ ਲਾਲ ਚੰਦ ਕਟਾਰੂਚੱਕ ਨਾਲ ਪੁੱਜੇ, ਜਿਨ੍ਹਾਂ ਨੂੰ ਸੁਰਿੰਦਰ ਪਾਲ ਨੇ ਸਰਟੀਫਿਕੇਟ ਸੌਂਪਿਆ। ਸ਼ਾਮ ਨੂੰ ਰਾਘਵ ਚੱਢਾ, ਹਰਭਜਨ ਸਿੰਘ ਦੇ ਨੁਮਾਇੰਦੇ ਅਤੇ ਅਸ਼ੋਕ ਮਿੱਤਲ ਨੇ ਸਰਟੀਫਿਕੇਟ ਪ੍ਰਾਪਤ ਕੀਤੇ।
ਦੱਸਣਯੋਗ ਹੈ ਕਿ ਪੰਜਾਬ ‘ਚ ਹਾਲ ਹੀ ‘ਚ ਹੋਈਆਂ ਵਿਧਾਨ ਸਭਾ ਚੋਣਾਂ (Assembly elections) ਦੌਰਾਨ ਜ਼ਬਰਦਸਤ ਜਿੱਤ ਹਾਸਲ ਕਰਨ ਤੋਂ ਬਾਅਦ ਹੁਣ ਇਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ (Aam Aadmi Party) ਨੇ ਆਪਣਾ ਜਿੱਤ ਦਾ ਝੰਡਾ ਲਹਿਰਾ ਦਿੱਤਾ। ਸੂਬੇ ਦੀਆਂ ਹੋਣ ਵਾਲੀਆਂ ਰਾਜ ਸਭਾ ਚੋਣਾਂ (Rajya Sabha elections) ‘ਚ ਆਪ ਸਰਕਾਰ ਦੇ ਪੰਜੋ ਉਮੀਦਵਾਰ ਬਿਨਾਂ ਵਿਰੋਧ ਜਿੱਤ ਗਏ ਹਨ। ਦੱਸ ਦਈਏ ਕਿ ਰਾਜ ਸਭਾ ਲਈ ਵੀਰਵਾਰ ਤੱਕ ਨਾਮਜ਼ਦਗੀ ਵਾਪਸ ਲੈਣ ਦਾ ਸਮਾਂ ਸੀ।ਆਮ ਆਦਮੀ ਪਾਰਟੀ ਨੇ ਇਨ੍ਹਾਂ ਚੋਣਾਂ ਵਿਚ ਦਿੱਲੀ ਦੀ ਰਾਜਿੰਦਰ ਨਗਰ (Rajinder Nagar of Delhi) ਵਿਧਾਨ ਸਭਾ (Vidhan Sabha) ਤੋਂ ਵਿਧਾਇਕ ਰਾਘਵ ਚੱਢਾ, ਕ੍ਰਿਕਟਰ ਹਰਭਜਨ ਸਿੰਘ (Cricketer Harbhajan Singh), ਸੰਦੀਪ ਪਾਠਕ, ਸੰਜੀਵ ਅਰੋੜਾ ਅਤੇ ਅਸ਼ੋਕ ਮਿੱਤਲ (Ashok Mittal) ਨੂੰ ਉਮੀਦਵਾਰ ਬਣਾਇਆ ਸੀ।

Leave a Reply

Your email address will not be published. Required fields are marked *