ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦਾ ਪ੍ਰਕੋਪ ਦੇਸ਼ ਵਿਚ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕੋਰੋਨਾ ਮਹਾਂਮਾਰੀ ਵਿਰੁੱਧ ਆਰਥਿਕ ਪੱਖੋਂ ਨਜਿੱਠਣ ਲਈ ਪੀਐਮ ਕੇਅਰਜ਼ ਫੰਡ ਬਣਾਇਆ ਗਿਆ ਹੈ ਜਿਸ ਵਿਚ ਹਰ ਆਮ ਤੋਂ ਖਾਸ ਵਿਅਕਤੀ ਆਪਣਾ ਸਹਿਯੋਗ ਦੇ ਰਿਹਾ ਹੈ। ਉੱਥੇ ਹੁਣ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਵੀ ਆਪਣਾ ਯੋਗਦਾਨ ਦਿੰਦੇ ਹੋਏ ਅਗਲੇ ਇਕ ਸਾਲ ਤੱਕ ਹਰ ਮਹੀਨੇ ਸੈਲਰੀ ਚੋਂ 50 ਹਜ਼ਾਰ ਰੁਪਏ ਇਸ ਫੰਡ ਵਿਚ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ।
Chief of Defence Staff Gen Bipin Rawat has started donating Rs 50,000 from his salary to be deducted every month for the next one year to the PM CARES fund created to battle the COVID-19 pandemic
Read @ANI Story | https://t.co/2eSsEdANC2 pic.twitter.com/eMGWzNGVvn
— ANI Digital (@ani_digital) May 24, 2020
ਖਬਰ ਏਜੰਸੀ ਏਐਨਆਈ ਨੇ ਡਿਫੈਂਸ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਮਾਰਚ ਮਹੀਨੇ ਵਿਚ ਹੀ ਸੀਡੀਐਸ ਚੀਫ ਜਨਰਲ ਬਿਪਿਨ ਰਾਵਤ ਨੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਅਗਲੇ ਇਕ ਸਾਲ ਤੱਕ ਉਨ੍ਹਾਂ ਦੀ ਸੈਲਰੀ ਤੋਂ ਹਰ ਮਹੀਨੇ 50 ਹਜ਼ਾਰ ਰੁਪਏ ਦੀ ਕਟੌਤੀ ਕਰਕੇ ਪੀਐਮ ਕੇਅਰਜ਼ ਫੰਡ ਵਿਚ ਜਮ੍ਹਾ ਕਰਵਾਉਣ ਲਈ ਕਿਹਾ ਸੀ ਜਿਸ ਤੋਂ ਬਾਅਦ ਸੀਡੀਐਸ ਰਾਵਤ ਦੀ ਅਪ੍ਰੈਲ ਮਹੀਨੇ ਦੀ ਪਹਿਲੀ ਸੈਲਰੀ ਤੋਂ 50 ਹਜ਼ਾਰ ਰੁਪਏ ਕੱਟ ਕੇ ਪੀਐਮ ਕੇਅਰਜ਼ ਫਂਡ ਵਿਚ ਜਮ੍ਹਾ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿਚ ਪੀਐਮ ਕੇਅਰਜ਼ ਫੰਡ ਦੀ ਸ਼ੁਰੂਆਤ ਹੁੰਦੇ ਹੀ ਚੀਫ ਆਫ ਡਿਫੈਂਸ ਸਟਾਫ ਸਮੇਤ ਸਾਰੇ ਫੌਜੀ ਕਰਮਚਾਰੀਆਂ ਨੇ ਆਪਣੀ ਇਕ ਦਿਨ ਦੀ ਸੈਲਰੀ ਵੀ ਕੋਰੋਨਾ ਵਾਇਰਸ ਦੇ ਵਿਰੁੱਧ ਜੰਗ ਵਿਚ ਡੋਨੇਟ ਕੀਤੀ ਸੀ। ਦੱਸ ਦਈਏ ਕਿ ਕੋਰੋਨਾ ਵਿਰੁੱਧ ਲੜਨ ਵਾਸਤੇ ਪਿਛਲੇ ਦਿਨਾਂ ਵਿਚ ਪੀਐਮ ਕੇਅਰਜ਼ ਫੰਡ ਵਿਚੋਂ 3100 ਕਰੋੜ ਰੁਪਏ ਅਲਾਟ ਵੀ ਕੀਤੇ ਗਏ ਸਨ। ਇਨ੍ਹਾਂ ਵਿਚੋਂ 2000 ਕਰੋੜ ਰੁਪਏ 50 ਹਜ਼ਾਰ ਵੈਂਟੀਲੇਟਰ ਖਰੀਦਣ, 100 ਕਰੋੜ ਰੁਪਏ ਕੋਰੋਨਾ ਮਹਾਂਮਾਰੀ ਦੀ ਵੈਕਸੀਨ ਬਣਾਉਣ ਅਤੇ 1000 ਕਰੋੜ ਰੁਪਇਆ ਪ੍ਰਵਾਸੀ ਮਜ਼ਦੂਰਾਂ ਦੀ ਆਵਾਜਾਈ, ਖਾਣ-ਪੀਣ ਅਤੇ ਮੈਡਕੀਲ ਜਰੂਰਤਾਂ ਉੱਤੇ ਖਰਚਣ ਦੀ ਗੱਲ ਕਹੀ ਗਈ ਸੀ।
