ਬੇਅਦਬੀ ਮਾਮਲੇ ‘ਚ ਦਾਖਲ ਕਲੋਜ਼ਰ ਰਿਪੋਰਟ ’ਤੇ CBI ਨੇ ਲਿਆ ਯੂ-ਟਰਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੇਅਦਬੀ ਮਾਮਲੇ ਬਾਰੇ ਦਾਖਲ ਕੀਤੀ ਕਲੋਜ਼ਰ ਰਿਪੋਰਟ ਤੇ CBI ਨੇ ਯੂ ਟਰਨ ਲੈ ਲਿਆ ਹੈ। ਦਸ ਦਈਏ ਕਿ ਸੀਬੀਆਈ ਨੇ ਮੁਹਾਲੀ ਕੋਟਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੇਅਦਬੀ ਮਾਮਲੇ ਬਾਰੇ ਦਾਖਲ ਕੀਤੀ ਕਲੋਜ਼ਰ ਰਿਪੋਰਟ ਤੇ CBI ਨੇ ਯੂ ਟਰਨ ਲੈ ਲਿਆ ਹੈ। ਦਸ ਦਈਏ ਕਿ ਸੀਬੀਆਈ ਨੇ ਮੁਹਾਲੀ ਕੋਟਰ ਚ ਇਕ ਨਵੀਂ ਅਪੀਲ ਦਾਖਲ ਕੀਤੀ ਹੈ। ਇਸ ਅਪੀਲ ਚ ਸੀਬੀਆਈ ਵੱਲੋਂ ਕਿਹਾ ਗਿਆ ਹੈ ਕਿ ਇਸ ਮਾਮਲੇ ਦੀ ਜਾਂਚ ਹੋਰ ਅੱਗੇ ਤੱਕ ਵਧਾਈ ਜਾਵੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਲੋਜ਼ਰ ਰਿਪੋਰਟ ਤੇ ਕੋਈ ਫੈਸਲਾ ਨਾ ਲਿਆ ਜਾਵੇ। ਕਿਉਂਕਿ ਇਸ ਮਾਮਲੇ ਤੇ ਅਜੇ ਹੋਰ ਜਾਂਚ ਕੀਤੀ ਜਾਵੇਗੀ।

CBI

 

ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਤੇ ਸੀਬੀਆਈ ਉੱਤੇ ਕਾਫੀ ਦਬਾਅ ਪੈ ਰਿਹਾ ਹੈ ਜਿਸ ਕਾਰਨ ਉਹਨਾਂ ਨੇ ਇਹ ਫੈਸਲਾ ਲਿਆ ਹੈ। ਨਾਲ ਕਲੋਜ਼ਰ ਰਿਪਰੋਟ ਤੇ ਕਈ ਵਾਰ ਸਵਾਲਾਂ ਦੇ ਘੇਰੇ ਚ ਵੀ ਆ ਗਈ ਹੈ। ਜਿਸ ਕਾਰਨ ਸੀਬੀਆਈ ਵੱਲੋਂ ਇਹ ਅਪੀਲ ਕੀਤੀ ਗਈ। ਉੱਥੇ ਹੀ ਦਸ ਦਈਏ ਕਿ ਇਸ ਕਲੋਜ਼ਰ ਰਿਪੋਰਟ ਚ ਨਾਮਜ਼ਦ 3 ਡੇਰਾ ਪ੍ਰੇਮੀਆਂ ਖ਼ਿਲਾਫ਼ ਕੇਸ ਬੰਦ ਕਰਨ ਦੀ ਸਿਫ਼ਾਰਸ਼ ਕੀਤੀ ਗਈ ਜਿਸ ਕਾਰਨ ਇਹ ਰਿਰੋਪਟ ਸਵਾਲਾਂ ਦੇ ਘੇਰੇ ਚ ਆ ਗਈ ਸੀ।

Leave a Reply

Your email address will not be published. Required fields are marked *