ਲੁਧਿਆਣਾ ਵਿੱਚੋਂ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੇ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ। ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ, ਨਹੀਂ ਤਾਂ ਕਿਸੇ ਨੂੰ ਵੀ ਇਸ ਉਤੇ ਯਕੀਨ ਨਹੀਂ ਹੁੰਦਾ। ਇੱਥੇ 9 ਸਾਲਾਂ ਬੱਚੇ ਨੇ 70 ਹਜ਼ਾਰ ਰੁਪਏ ਚੋਰੀ ਕਰ ਲਏ। ਇਹ ਜਵਾਕ ਪਹਿਲਾਂ ਸੁਨਿਆਰੇ ਦੀ ਦੁਕਾਨ ਉੱਤੇ ਟੌਫੀ ਮੰਗਣ ਆਇਆ ਜਿੱਥੋਂ ਉਸ ਨੂੰ ਭਜਾ ਦਿੱਤਾ। ਸੁਨਿਆਰਾ ਆਪਣੀ ਦੂਜੀ ਦੁਕਾਨ ਉੱਤੇ ਗਾਹਕ ਨੂੰ ਦੇਖਣ ਲੱਗਿਆ ਤਾਂ ਦੁਕਾਨ ਨਾਲ ਸ਼ਟਰ ਨਾਲ ਜੁੜ ਕੇ ਖੜ੍ਹਾ ਹੋਇਆ ਜਵਾਕ ਦੁਕਾਨ ਵਿੱਚ ਦਾਖ਼ਲ ਹੋ ਗਿਆ। ਇਸ ਤੋਂ ਬਾਅਦ ਉਸ ਨੇ ਬੜੀ ਚਲਾਕੀ ਨਾਲ ਦੁਕਾਨ ਦੇ ਗੱਲੇ ਚੋਂ 70 ਹਜ਼ਾਰ ਚੋਰੀ ਕਰ ਲਿਆ।
ਇਸ ਨੂੰ ਲੈ ਕੇ ਛੋਟੀ ਹੈਬੋਵਾਲ ਦੇ ਰਹਿਣ ਵਾਲੇ ਮਨੀਸ਼ ਜੈਨ ਨੇ ਦੱਸਿਆ ਕਿ ਉਨ੍ਹਾਂ ਦੀ ਜੈਨ ਜਵੈਲਰ ਦੀ ਦੁਕਾਨ ਹੈ। ਅਕਸਰ ਮਾਰਕੀਟ ਵਿੱਚ ਬੱਚੇ ਟਾਫੀਆਂ ਮੰਗਣ ਦੁਕਾਨਾਂ ਉੱਤੇ ਆਉਂਦੇ ਰਹਿੰਦੇ ਹਨ।
ਇੱਕ ਦਿਨ ਪਹਿਲਾਂ ਇੱਕ ਬੱਚਾ ਟੌਫੀ ਮੰਗਣ ਆਇਆ ਤੇ ਉਨ੍ਹਾਂ ਨੇ ਬੱਚੇ ਨੂੰ ਜਵਾਬ ਦੇ ਕੇ ਇੱਥੋਂ ਤੋਰ ਦਿੱਤਾ। ਇਸ ਤੋਂ ਬਾਅਦ ਉਹ ਦੂਜੀ ਦੁਕਾਨ ਉੱਤੇ ਗਾਹਕ ਦੇਖਣ ਗਏ। ਜਦੋਂ ਉਹ ਵਾਪਸ ਦੁਕਾਨ ਵਿੱਚ ਆਏ ਤਾਂ ਗੱਲੇ ਵਿੱਚ ਗੜਬੜ ਦੇਖੀ ਗਈ ਉਨ੍ਹਾਂ ਗੱਲਾ ਚੈੱਕ ਕੀਤਾ ਤਾਂ ਹੈਰਤ ਵਿੱਚ ਰਹਿ ਗਏ ਤੇ ਜਿਸ ਵਿੱਚੋਂ 70 ਹਜ਼ਾਰ ਰੁਪਏ ਵਿੱਚੋਂ ਗੱਲੇ ਚੋਂ ਗ਼ਾਇਬ ਸਨ।
ਇਸ ਤੋਂ ਬਾਅਦ ਉਨ੍ਹਾਂ ਨੇ ਜਦੋਂ ਸੀਸੀਟੀਵ ਚੈੱਕ ਕਰਵਾਏ ਤਾਂ ਖ਼ੁਲਾਸਾ ਹੋਇਆ ਕਿ ਟੌਫੀ ਮੰਗਣ ਆਏ ਜਵਾਕ ਨੇ ਗੱਲੇ ਚੋਂ ਪੈਸੇ ਚੋਰੀ ਕੀਤੇ। ਇਸ ਸਬੰਧੀ ਉਨ੍ਹਾਂ ਜਦੋਂ ਇਹ ਵੀਡੀਓ ਮਾਰਕਿਟ ਵਿੱਚ ਦਿਖਾਈ ਤਾਂ ਬੱਚੇ ਦੀ ਪਛਾਣ ਹੋਈ ਜਿਸ ਤੋਂ ਬਾਅਦ ਹੈਬੋਵਾਲ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਪੁਲਿਸ ਨੇ ਉਸ ਤੋਂ ਪੈਸੇ ਵਾਪਸ ਕਰਵਾ ਲਏ।
