ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਦੁਆਬਾ ਇਲਾਕੇ ਵਿੱਚ ਹੜ੍ਹਾਂ ਦੀ ਮਾਰ ਜਾਰੀ ਹੈ। ਦਸ ਦਈਏ ਕਿ ਜਲੰਧਰ ਦੇ ਸ਼ਾਹਕੋਟ ਇਲਾਕੇ ‘ਚ ਹੜ੍ਹਾਂ ਦਾ ਪਾਣੀ ਬਹੁਤ ਤੇਜੀ ਨਾਲ ਵਹਿ ਰਿਹਾ ਹੈ।
ਉੱਥੇ ਹੀ ਇਲਾਕੇ ‘ਚ ਟੁੱਟਿਆ ਸਤਲੁਜ ਦੇ ਬੰਨ੍ਹ ਨੂੰ ਲੋਕ ਪੂਰਨ ਦੀ ਕੋਸ਼ਿਸ਼ਾਂ ਕਰ ਰਹੇ ਹਨ। ਦਸ ਦੀਏ ਕਿ ਰਾਹਤ ਬਚਾਅ ਦੇ ਲਈ ਫੌਜ ਤੇ ਐਨਡੀਆਰਐਫ ਵੀ ਤਾਇਨਾਤ ਹੈ।
ਫੌਜ ਵੱਲੋਂ ਲੋਕਾਂ ਨੂੰ ਪਾਣੀ ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਫੌਜ ਦੇ ਰਾਹਤ ਕਾਰਜ ਜਾਰੀ ਹਨ। ਕਾਬਿਲੇਗੌਰ ਹੈ ਕਿ ਪਾਣੀ ਚ ਫਸੇ ਲੋਕਾਂ ਨੂੰ ਹੈਲੀਕਾਪਟਰ ਰਾਹੀ ਖਾਣਾ ਪਹੁੰਚਾਇਆ ਜਾ ਰਿਹਾ ਹੈ।
ਦਸ ਦਈਏ ਕਿ ਹੜ੍ਹ ਦੀ ਚਪੇਟ ਚ ਆ ਜਾਣ ਦੇ ਬਾਵਜੁਦ ਵੀ ਲੋਕ ਆਪਣੇ ਘਰਾਂ ਨੂੰ ਛੱਡਣ ਲਈ ਤਿਆਰ ਨਹੀਂ ਹਨ। ਘਰ ਦੀਆਂ ਛੱਤਾਂ ਤੇ ਚੜ੍ਹ ਕੇ ਉਹ ਆਪਣੇ ਦਿਨ ਰਾਤ ਕੱਟ ਰਹੇ ਹਨ।




