ਜਲਾਲਾਬਾਦ ਦੇ DSP ਗੁਰਸੇਵਕ ਸਿੰਘ ਬਰਾੜ ਵਿਰੁੱਧ ਮਾਮਲਾ ਦਰਜ; JE ਨੂੰ ਝੂਠੇ ਕੇਸ ‘ਚ ਫਸਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼, SSP ਦੀ ਦਲੇਰਾਨਾ ਕਾਰਵਾਈ

ਫ਼ਾਜ਼ਿਲਕਾ/ਜਲਾਲਾਬਾਦ : ਪੰਜਾਬ ਪੁਲਿਸ ਦੇ ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਅਤੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜਲਾਲਾਬਾਦ ਸਬ-ਡਵੀਜ਼ਨ ਦੇ ਡੀ.ਐੱਸ.ਪੀ. (DSP)…

ਫ਼ਾਜ਼ਿਲਕਾ/ਜਲਾਲਾਬਾਦ : ਪੰਜਾਬ ਪੁਲਿਸ ਦੇ ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਅਤੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜਲਾਲਾਬਾਦ ਸਬ-ਡਵੀਜ਼ਨ ਦੇ ਡੀ.ਐੱਸ.ਪੀ. (DSP) ਗੁਰਸੇਵਕ ਸਿੰਘ ਬਰਾੜ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਹ ਕੱਲ੍ਹ ਤੋਂ ਫ਼ਰਾਰ ਦੱਸੇ ਜਾ ਰਹੇ ਹਨ। ਐੱਸ.ਐੱਸ.ਪੀ. ਫ਼ਾਜ਼ਿਲਕਾ ਗਗਨ ਅਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਇਸ ਦਲੇਰਾਨਾ ਕਾਰਵਾਈ ਨੇ ਪੁਲਿਸ ਵਿਭਾਗ ਵਿੱਚ ਹੜਕੰਪ ਮਚਾ ਦਿੱਤਾ ਹੈ। ਇਹ ਕਾਰਵਾਈ ਪਾਵਰਕਾਮ (PSPCL) ਦੇ ਇੱਕ ਜੂਨੀਅਰ ਇੰਜੀਨੀਅਰ (JE) ਨੂੰ ਨਸ਼ੇ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਰਚੀ ਗਈ ਖ਼ਤਰਨਾਕ ਸਾਜ਼ਿਸ਼ ਦੇ ਖੁਲਾਸੇ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।

ਨਲਕੇ ਤੋਂ ਪਾਣੀ ਭਰਦੇ JE ਦੀ ਗੱਡੀ ‘ਚ ਰੱਖਿਆ ਨਸ਼ੇ ਵਰਗਾ ਪੈਕੇਟ

ਘਟਨਾ ਦੀ ਸ਼ੁਰੂਆਤ 3 ਜੂਨ 2026 ਨੂੰ ਹੋਈ ਸੀ। ਪੀੜਤ ਅਮਿਤ ਕੁਮਾਰ (JE, ਪਾਵਰਕਾਮ) ਵਾਸੀ ਮੰਡੀ ਰੋੜਾਂ ਵਾਲੀ ਨੇ ਥਾਣਾ ਅਰਨੀਵਾਲਾ ਵਿਖੇ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਸ ਦਿਨ ਸਵੇਰੇ ਉਹ ਕਾਰ ਰਾਹੀਂ ਡਿਊਟੀ ‘ਤੇ ਜਾ ਰਿਹਾ ਸੀ। ਰਸਤੇ ਵਿੱਚ ਗੰਗ ਕੈਨਾਲ ਪੁਲ ਨੇੜੇ ਜਦੋਂ ਉਹ ਨਲਕੇ ਤੋਂ ਪਾਣੀ ਭਰਨ ਲੱਗਾ, ਤਾਂ ਸਵਿਫਟ ਕਾਰ ਵਿੱਚ ਆਏ ਤਿੰਨ ਨੌਜਵਾਨਾਂ ਨੇ ਖ਼ੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਉਸ ਦੀ ਕਾਰ ਦੀ ਤਲਾਸ਼ੀ ਲਈ ਅਤੇ ਸੀਟ ਹੇਠੋਂ ਇੱਕ ਸ਼ੱਕੀ ਪੈਕੇਟ ਬਰਾਮਦ ਹੋਣ ਦਾ ਡਰਾਮਾ ਰਚਿਆ।

ਮੌਕੇ ‘ਤੇ ਲੋਕਾਂ ਦੇ ਇਕੱਠੇ ਹੋਣ ਤੋਂ ਬਾਅਦ ਜਲਾਲਾਬਾਦ ਦੇ ਡੀ.ਐੱਸ.ਪੀ. ਗੁਰਸੇਵਕ ਸਿੰਘ ਬਰਾੜ ਨੂੰ ਵੀ ਉੱਥੇ ਬੁਲਾਇਆ ਗਿਆ। ਮਾਮਲਾ ਸ਼ੱਕੀ ਲੱਗਣ ਕਾਰਨ ਜੇਈ ਨੂੰ ਸੀ.ਆਈ.ਏ. (CIA) ਫ਼ਾਜ਼ਿਲਕਾ ਲਿਜਾਇਆ ਗਿਆ, ਜਿੱਥੇ ਜਾਂਚ ਕਰਨ ‘ਤੇ ਪੈਕੇਟ ਵਿੱਚੋਂ ਕੋਈ ਨਸ਼ੀਲਾ ਪਦਾਰਥ ਨਹੀਂ ਨਿਕਲਿਆ ਅਤੇ ਉਸ ਨੂੰ ਛੱਡ ਦਿੱਤਾ ਗਿਆ।

ਦੋਸ਼ੀਆਂ ਨੇ ਅਦਾਲਤ ‘ਚ ਕਬੂਲਿਆ- ‘ਸਾਜ਼ਿਸ਼ ਵਿੱਚ ਸ਼ਾਮਲ ਸਨ DSP ਸਾਹਿਬ’

ਜੇਈ ਅਮਿਤ ਕੁਮਾਰ ਨੇ ਜਦੋਂ ਆਪਣੇ ਪੱਧਰ ‘ਤੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਸੁਖਜਿੰਦਰ ਸਿੰਘ ਉਰਫ਼ ਸ਼ਮੀ, ਸਾਗਰ ਅਤੇ ਰਾਜਨ ਕੁਮਾਰ ਨਾਮ ਦੇ ਵਿਅਕਤੀਆਂ ਨੇ ਸਾਜ਼ਿਸ਼ ਤਹਿਤ ਉਸ ਦੀ ਕਾਰ ਵਿੱਚ ਭੂਰੇ ਰੰਗ ਦੀ ਟੇਪ ਨਾਲ ਲਪੇਟਿਆ ਪੈਕੇਟ ਰੱਖਿਆ ਸੀ ਤਾਂ ਜੋ ਉਸ ‘ਤੇ ਐੱਨ.ਡੀ.ਪੀ.ਐੱਸ. (NDPS) ਐਕਟ ਤਹਿਤ ਝੂਠਾ ਪਰਚਾ ਦਰਜ ਕਰਵਾਇਆ ਜਾ ਸਕੇ। ਪੁਲਿਸ ਨੇ ਇਨ੍ਹਾਂ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਅਦਾਲਤ ਵਿੱਚ ਪੇਸ਼ੀ ਦੌਰਾਨ ਮੁਲਜ਼ਮਾਂ ਨੇ ਆਪਣੇ ਬਿਆਨਾਂ ਵਿੱਚ ਵੱਡਾ ਖੁਲਾਸਾ ਕਰਦਿਆਂ ਕਬੂਲ ਕੀਤਾ ਕਿ ਇਸ ਸਾਰੀ ਸਾਜ਼ਿਸ਼ ਵਿੱਚ ਜਲਾਲਾਬਾਦ ਦੇ ਡੀ.ਐੱਸ.ਪੀ. ਗੁਰਸੇਵਕ ਸਿੰਘ ਬਰਾੜ ਵੀ ਬਰਾਬਰ ਦੇ ਭਾਗੀਦਾਰ ਸਨ।

ਮਾਨਯੋਗ ਅਦਾਲਤ ਦੇ ਹੁਕਮਾਂ ‘ਤੇ DSP ਮੁਕੱਦਮੇ ਵਿੱਚ ਨਾਮਜ਼ਦ

ਦੋਸ਼ੀਆਂ ਦੇ ਅਦਾਲਤੀ ਬਿਆਨਾਂ ਤੋਂ ਬਾਅਦ, ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ 15 ਜੁਲਾਈ 2026 ਨੂੰ ਡੀ.ਐੱਸ.ਪੀ. ਗੁਰਸੇਵਕ ਸਿੰਘ ਬਰਾੜ ਨੂੰ ਇਸ ਮਾਮਲੇ (FIR No. 103) ਵਿੱਚ ਬਤੌਰ ਮੁਲਜ਼ਮ ਨਾਮਜ਼ਦ ਕਰ ਲਿਆ ਗਿਆ ਹੈ। ਉਨ੍ਹਾਂ ਵਿਰੁੱਧ ਭਾਰਤੀ ਨਿਆ ਸੰਹਿਤਾ (BNS) ਅਤੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਫ਼ਾਜ਼ਿਲਕਾ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਬੜੀ ਬਾਰੀਕੀ ਨਾਲ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਡੀ.ਐੱਸ.ਪੀ. ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Jandiala death news : ਨੌਜਵਾਨ ਦੀ ਲਾਸ਼ ਮਿਲੀ ਖੇਤਾਂ ‘ਚੋਂ, 3 ਧੀਆਂ ਦਾ ਸਿਰ ਤੋਂ ਉੱਠਿਆ ਸਾਇਆ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *