punjab news: ਕਪੂਰਥਲਾ ਕਾਰ ‘ਚ ਬੈਠੀ NRI ਮਹਿਲਾ ਕੋਲੋਂ ਸਪ੍ਰੇ ਛਿੜਕ ਕੇ ਪਰਸ ਚੋਰੀ ਕਰਨ ਦਾ ਮਾਮਲਾ ਆਇਆ ਸਾਹਮਣੇ।
ਮੰਗਲਵਾਰ ਸ਼ਾਮ ਨੂੰ ਕਪੂਰਥਲਾ ਸ਼ਹਿਰ ਦੇ ਭੀੜ ਵਾਲੇ ਇਲਾਕੇ ਫੁਆਰਾ ਚੋਂਕ ਨਜ਼ਦੀਕ ਕਾਰ ‘ਚ ਬੈਠੀ NRI ਮਹਿਲਾ ਕੋਲੋਂ ਪਰਸ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ‘ਚ ਬੈਠੀ ਮਹਿਲਾ ਦੇ ਮੂੰਹ ਤੇ ਸਪ੍ਰੇ ਛਿੜਕ ਕੇ ਉਸ ਕੋਲੋਂ ਪਰਸ ਚੋਰੀ ਕੀਤਾ ਗਿਆ। ਪਰਸ ਵਿਚ ਹਜ਼ਾਰਾਂ ਰੁਪਏ, ਮੋਬਾਇਲ ਫੋਨ ਤੇ ਕੁਝ ATM ਕਾਰਡ ਵੀ ਮੋਜੂਦ ਸਨ।
ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਸ਼ਾਮ ਨੂੰ NRI ਪਰਿਵਾਰ ਜੋ ਕਿ ਫੁਆਰਾ ਚੋਂਕ ਕੋਲ ਮਿਠਾਈ ਵਾਲੀ ਦੁਕਾਨ ‘ਤੇ ਮਿਠਾਈ ਲੈਣ ਲਈ ਰੁੱਕੇ ਸਨ। ਕਾਰ ‘ਚ ਬੈਠੇ ਦੋ ਵਿਅਕਤੀ ਕਾਰ ‘ਚੋਂ ਉਤਰ ਕੇ ਦੁਕਾਨ ਵਿੱਚ ਚਲੇ ਗਏ ਤੇ ਕਾਰ ਦੀ ਪਿਛਲੀ ਸੀਟ ਤੇ ਬੈਠੀ ਬਜ਼ੁਰਗ ਮਹਿਲਾ ਤੇ 2 ਬੱਚੇ ਮੌਜੂਦ ਸਨ। ਮੋਕਾ ਦੇਖ ਕੇ ਅਣਜਾਣ ਵਿਅਕਤੀ ਵੱਲੋਂ ਕਾਰ ਦਾ ਪਿਛਲਾ ਦਰਵਾਜ਼ਾ ਖੋਲਿਆ ਗਿਆ ਤੇ ਕਾਰ ਚ ਬੈਠੀ ਮਹਿਲਾ ਦੇ ਮੂੰਹ ਤੇ ਸਪ੍ਰੇ ਛਿੜਕ ਕੇ ਪਰਸ ਚੋਰੀ ਕਰ ਫ਼ਰਾਰ ਹੋ ਗਿਆ।
ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਜਦੋਂ ਪੁਲਿਸ ਥਾਣਾ ਵਿਚ ਸ਼ਿਕਾਇਤ ਦਰਜ ਕਰਵਾਉਣ ਲਈ ਪੁੱਜਿਆ ਤਾਂ ਥਾਣੇ ਦੇ ਹਾਲਾਤ ਵੇਖ ਕੇ ਉਨ੍ਹਾਂ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ। ਦੂਜੇ ਪਾਸੇ ਹੀ ਥਾਣਾ ਮੁਖੀ ਕਿਰਪਾਲ ਸਿੰਘ ਦੀ ਗੈਰ ਮੌਜੂਦਗੀ ‘ਚ ਕਹਿ ਰਹੇ ਨੇ ਕਿ ਉਨ੍ਹਾਂ ਨੂੰ ਇਸ ਘਟਨਾ ਵਾਰੇ ਕੁਝ ਪਤਾ ਹੀ ਨਹੀਂ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਕੋਲ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਨ੍ਹਾਂ ਵੱਲੋਂ ਉਸ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।



