ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਡਰੱਗ ਮਾਮਲੇ ‘ਚ 2 ਨੌਜਵਾਨਾਂ ਨੂੰ ਝੂਠਾ ਕੇਸ ‘ਚ ਫਸਾਉਣ ਦੇ ਮਾਮਲੇ ‘ਚ ਐਡੀਸ਼ਨਲ ਸੈਸ਼ਨ ਜੱਜ ਵਲੋਂ 3 ਪੁਲਸ ਕਰਮਚਾਰੀਆਂ ਨੂੰ 7-7 ਸਾਲ ਦੀ ਸਜ਼ਾ ਸੁਣਾਈ ਗਈ। ਤਿੰਨਾਂ ਪੁਲਸਕਰਮੀਆਂ ਨੂੰ ਜੇਲ ਭੇਜ ਦਿੱਤਾ ਗਿਆ ਹੈ। ਇਨ੍ਹਾਂ ‘ਚੋਂ 2 ਸਬ ਇੰਸਪੈਕਟਰ ਤੇ ਇਕ ਹੌਲਦਾਰ ਸ਼ਾਮਲ ਹੈ। ਜਦਕਿ ਇਕ ਪੁਲਸ ਕਰਮੀ ਨੂੰ ਬਰੀ ਕਰ ਦਿੱਤਾ ਗਿਆ। ਮਾਮਲਾ 4 ਅਗਸਤ 2010 ਦਾ ਹੈ ਜਦ ਜੋਗਾ ਪੁਲਸ ਨੇ ਇਕ ਬਲਦੇਵ ਨਾਮ ਦੇ ਦਵਾਈ ਵਿਕਰੇਤਾ ਨੂੰ ਪਾਊਡਰ ਫੜਾਇਆ ਸੀ ਅਤੇ ਇਸ ਦੀ ਪੁੱਛਗਿੱਛ ‘ਚ ਰਮੇਸ਼ ਨਾਮ ਦੇ ਦਵਾਈ ਵਿਕਰੇਤਾ ਨੂੰ ਵੀ ਫੜ ਲਿਆ ਸੀ। ਜਾਣਕਾਰੀ ਮੁਤਾਬਕ 4 ਅਗਸਤ 2010 ਨੂੰ ਇਕ ਦਵਾਈ ਵਿਕਰੇਤਾ ਬਲਦੇਵ ਸਿੰਘ ਨੂੰ 500 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਫੜਿਆ ਸੀ। ਜਿਸ ਦੀ ਪੁੱਛ-ਗਿੱਛ ਤੋਂ ਬਾਅਦ ਰਮੇਸ਼ ਕੁਮਾਰ ਦਵਾਈ ਵਿਕਰੇਤਾ ਨੂੰ ਵੀ 700 ਗ੍ਰਾਮ ਨਸ਼ੀਲੇ ਪਾਊਡਰ ਦੇ ਨਾਲ ਫੜ ਲਿਆ ਗਿਲਾ। ਪੁਲਸ ਨੇ ਥਾਣਾ ਜੋਗਾ ‘ਚ ਦੋਵੇਂ ਦਵਾਈ ਵਿਕਰੇਤਾ ਨੂੰ ਫੜ ਕੇ ਮਾਮਲਾ ਦਰਜ ਕਰ ਲਿਆ ਸੀ।
ਪੁਲਸ ਦੀ ਇਸ ਕਹਾਣੀ ਨੂੰ ਝੂਠਾ ਦੱਸਦੇ ਹੋਏ ਰਮੇਸ਼ ਦੇ ਪਰਿਵਾਰ ਵਲੋਂ ਅਦਾਲਤ ‘ਚ ਗੁਹਾਰ ਲਗਾਈ ਗਈ ਸੀ ਕਿ ਰਮੇਸ਼ ਨੂੰ ਪੁਲਸ ਨੇ ਝੂਠੇ ਕੇਸ ‘ਚ ਫੜਿਆ ਹੈ ਕਿਉਂਕਿ ਪੁਲਸ ਨੇ ਰਮੇਸ਼ ਨੂੰ ਇਕ ਨਾਕੇ ਦੌਰਾਨ ਪਿੰਡ ਰਲਾ ‘ਚ ਫੜਿਆ ਦਿਖਾਇਆ। ਦਵਾਈ ਵਿਕਰੇਤਾ ਦੇ ਪਰਿਵਾਰ ਵਾਲਿਆਂ ਨੇ ਅਦਾਲਤ ‘ਚ ਆਪਣੀ ਦੁਕਾਨ ਦੀ ਸੀ. ਸੀ. ਟੀ. ਵੀ. ਫੁਟੇਜ ਦਿਖਾਈ, ਜਿਸ ‘ਚ ਪੁਲਸ ਰਮੇਸ਼ ਨੂੰ ਸਿਵਲ ਕੱਪੜਿਆਂ ‘ਚ ਫੜਦੀ ਨਜ਼ਰ ਆ ਰਹੀ ਸੀ। ਪੁਲਸ ਦੀ ਇਸ ਝੂਠੀ ਕਹਾਣੀ ਖਿਲਾਫ ਅਦਾਲਤ ‘ਚ ਸ਼ਿਕਾਇਤ ਦਰਜ ਕੀਤੀ ਗਈ ਸੀ, ਜਿਸ ‘ਤੇ ਫੈਸਲਾ ਸੁਣਾਉਂਦੇ ਹੋਏ ਐਡੀਸ਼ਨਲ ਸੈਸ਼ਨ ਜੱਜ ਮਾਨਸਾ ਨੇ ਦੋਵਾਂ ਦੋਸ਼ੀ ਦਵਾਈ ਵਿਕਰੇਤਾ ਨੂੰ ਬਾਇਜ਼ਤ ਬਰੀ ਕਰ ਦਿੱਤਾ। ਜਦ ਕਿ ਮਾਮਲਾ ਦਰਜ ਕਰਨ ਵਾਲੇ ਸਬ ਇੰਸਪੈਕਟਰ ਸੇਵਾ ਮੁਕਤ ਗੁਰਦਰਸ਼ਨ ਸਿੰਘ, ਸਬ ਇੰਸਪੈਕਟਰ ਯਾਦਵਿੰਦਰ ਸਿੰਘ ਅਤੇ ਇਕ ਹੌਲਦਾਰ ਨੂੰ ਦੋਸ਼ੀ ਮੰਨ ਕੇ 7 ਸਾਲ ਦੀ ਸਜ਼ਾ ਸੁਣਾਈ ਹੈ, ਜਦਕਿ ਇਕ ਪੁਲਸ ਕਰਮੀ ਨੂੰ ਬਰੀ ਕਰ ਦਿੱਤਾ।
Watch Video
https://youtu.be/xumJgN183DY
