ਪਿਸਤੌਲ ਦੀ ਨੋਕ ਤੇ ਖੋਹੀ ਕਾਰ, CCTV ‘ਚ ਕੈਦ ਹੋਈ ਘਟਨਾ

ਬਟਾਲਾ : ਬਟਾਲਾ ‘ਚ ਲੁਟੇਰਿਆਂ ਦਾ ਹੌਸਲਾ ਵਧਦਾ ਜਾ ਰਿਹਾ ਹੈ। ਬਟਾਲਾ ਦੀ ਅਰਬਨ ਅਸਟੇਟ ਕਲੋਨੀ ਨੇੜੇ ਕਾਦੀਆਂ ਰੋਡ ‘ਤੇ ਉਸ ਸਮੇਂ ਸਨਸਨੀ ਫੈਲ ਗਈ…

ਬਟਾਲਾ : ਬਟਾਲਾ ‘ਚ ਲੁਟੇਰਿਆਂ ਦਾ ਹੌਸਲਾ ਵਧਦਾ ਜਾ ਰਿਹਾ ਹੈ। ਬਟਾਲਾ ਦੀ ਅਰਬਨ ਅਸਟੇਟ ਕਲੋਨੀ ਨੇੜੇ ਕਾਦੀਆਂ ਰੋਡ ‘ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਚਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਕਾਰ ਸਵਾਰਾਂ ਕੋਲੋਂ ਉਸਦੀ ਕਾਰ ਖੋਹ ਲਈ। ਕਾਰ ਖੋਹਣ ਸਮੇਂ ਲੁਟੇਰਿਆਂ ਨੇ ਹਵਾ ਵਿੱਚ ਗੋਲੀਆਂ ਵੀ ਚਲਾਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਲੁੱਟ ਦੀ ਇਹ ਸਾਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. (CCTV)  ਕੈਮਰੇ ‘ਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Also Read : ‘ਵੈਕਸੀਨੇਸ਼ਨ ਸਰਟੀਫਿਕੇਟ ‘ਤੇ ਹੁਣ ਨਹੀਂ ਲੱਗੇਗੀ PM ਮੋਦੀ ਦੀ ਫੋਟੋ’

ਪੀੜਤ ਕਾਰ ਸਵਾਰ ਗੌਰਵ ਪਾਲ ਨੇ ਦੱਸਿਆ ਕਿ ਉਹ ਅਤੇ ਉਸ ਦਾ ਦੋਸਤ ਆਪਣੀ ਕਾਰ ਸਵਿਫਟ ਡਿਜ਼ਾਇਰ ‘ਚ ਸਵੇਰੇ 6 ਵਜੇ ਦੇ ਕਰੀਬ ਹੁਸ਼ਿਆਰਪੁਰ ਸਥਿਤ ਟਰੈਕਟਰ ਏਜੰਸੀ ‘ਤੇ ਕੰਮ ‘ਤੇ ਜਾ ਰਹੇ ਸਨ। ਉਸ ਦੀ ਕਾਰ ਦੀ ਰਫ਼ਤਾਰ ਧੀਮੀ ਸੀ ਕਿਉਂਕਿ ਸੜਕ ਚੰਗੀ ਨਹੀਂ ਸੀ। ਇਸ ਦੌਰਾਨ ਅਚਾਨਕ ਇਕ ਮੋਟਰਸਾਈਕਲ ਸਵਾਰ ਨੇ ਆਪਣਾ ਮੋਟਰਸਾਈਕਲ ਉਨ੍ਹਾਂ ਦੀ ਕਾਰ ਦੇ ਅੱਗੇ ਖੜ੍ਹਾ ਕਰ ਦਿੱਤਾ ਅਤੇ ਉਸੇ ਸਮੇਂ ਇਕ ਹੋਰ ਕਾਰ ਵੀ ਨੇੜੇ ਆ ਕੇ ਖੜ੍ਹੀ ਹੋ ਗਈ।

Also Read : Booster Dose : ਅੱਜ ਤੋਂ ਲੱਗੇਗੀ ਕੋਰੋਨਾ ਵੈਕਸੀਨ ਦੀ ਤੀਜੀ ਡੋਜ਼, ਜਾਣੋ ਹਰ ਸਵਾਲ ਦਾ ਜਵਾਬ

ਉਨ੍ਹਾਂ ਦੱਸਿਆ ਕਿ ਇਕ ਮੋਟਰਸਾਈਕਲ ਸਵਾਰ ਅਤੇ ਕੁਝ ਨੌਜਵਾਨ ਦੂਜੀ ਕਾਰ ਤੋਂ ਹੇਠਾਂ ਉਤਰ ਗਏ, ਜਿਨ੍ਹਾਂ ਨੇ ਹਵਾ ਵਿਚ ਗੋਲੀਆਂ ਚਲਾਈਆਂ ਅਤੇ ਕਾਰ ਵਿਚੋਂ ਉਤਰਨ ਲਈ ਕਿਹਾ। ਉਕਤ ਲੁਟੇਰੇ ਕਾਰ ਲੈ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਲੁਟੇਰਿਆਂ ਨੂੰ ਵੀ ਫੜ ਲਿਆ ਜਾਵੇਗਾ।

Leave a Reply

Your email address will not be published. Required fields are marked *