ਲੁਧਿਆਣਾ- ਅੱਜ ਇਥੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਨੋਜਵਾਨ ਅਤੇ ਬਜ਼ੁਰਗ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋ ਇਕ ਤੇਜ਼ ਰਫਤਾਰ ਬ੍ਰੀਜ਼ਾ ਕਾਰ ਵੱਲੋ ਮੋਟਰਸਾਈਕਲ ਸਵਾਰ ਇਨ੍ਹਾਂ ਦੋਵੇ ਮ੍ਰਿਤਕਾਂ ਨੂੰ ਆਪਣੀ ਚਪੇਟ ਵਿਚ ਲੈਣ ਮਗਰੋਂ ਡਰਾਈਵਰ ਦੂਰ ਤੱਕ ਘੜੀਸਦਾ ਹੋਇਆ ਲੈ ਗਿਆ।
ਪੜੋ ਹੋਰ ਖਬਰਾਂ: ਪਿਸਤੌਲ ਦੀ ਨੋਕ ‘ਤੇ ਉੱਤੇ ਲੁੱਟਾਂ ਕਰਨ ਵਾਲਾ ਨਾਮੀ ਗੈਂਗਸਟਰ ਗ੍ਰਿਫਤਾਰ
ਇਸ ਹਾਦਸੇ ਵਿਚ 75 ਸਾਲਾਂ ਬਜ਼ੁਰਗ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਚਲਾਕ 20 ਸਾਲਾਂ ਨੌਜਵਾਨ ਨੇ ਵੀ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ। ਬਜ਼ੁਰਗ ਔਰਤ ਦੀ ਲਾਸ਼ ਡੇਢ ਘੰਟਾ ਰੋਡ ਤੇ ਹੀ ਪਈ ਰਹੀ। ਰਾਹਗੀਰਾਂ ਵੱਲੋਂ ਸਿਵਲ ਹਸਪਤਾਲ ਵਿਚ ਇਤਲਾਹ ਕੀਤੀ ਗਈ, 108 ਉੱਤੇ ਫੋਨ ਵੀ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਐਂਬੂਲੈਂਸ ਉਸ ਜਗ੍ਹਾ ਉੱਤੇ ਨਾ ਪਹੁੰਚੀ। ਲਗਭਗ ਡੇਢ ਘੰਟੇ ਬਾਅਦ ਪ੍ਰਾਈਵੇਟ ਵਹੀਕਲ ਵਿਚ ਬਜ਼ੁਰਗ ਔਰਤ ਦੀ ਲਾਸ਼ ਨੂੰ ਹਸਪਤਾਲ ਲਿਆਂਦਾ ਗਿਆ।
ਪੜੋ ਹੋਰ ਖਬਰਾਂ: ਪੰਜਾਬ ਸਰਕਾਰ ਵਲੋਂ IPS ਤੇ PPS ਅਧਿਕਾਰੀਆਂ ਦੇ ਤਬਾਦਲੇ
ਸਹਾਇਕ ਥਾਣੇਦਾਰ ਨੇ ਦੱਸਿਆ ਕਿ ਮ੍ਰਿਤਕ ਕਰਨਵੀਰ ਸਿੰਘ ਆਪਣੇ ਪਿੰਡ ਖ਼ਿਰਨੀਆ ਤੋਂ ਨਾਨਕੇ ਘਰ ਜਾ ਰਿਹਾ ਸੀ ਕਿ ਪਿੰਡ ਹਰਿਓਂ ਨੇੜੇ ਰਾਹ ਜਾਂਦੀ ਬਜ਼ੁਰਗ ਮਲਕੀਅਤ ਕੌਰ ਵੀ ਲਿਫਟ ਲੈਕੇ ਮੋਟਰਸਾਈਕਲ ਉੱਤੇ ਬੈਠ ਗਈ। ਥੋੜੀ ਦੂਰ ਜਾਣ ਤੇ ਹੀ ਇਹ ਹਾਦਸਾ ਵਾਪਰ ਗਿਆ। ਪੁਲਿਸ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

