ਕੈਪਟਨ ਸਾਬ੍ਹ ਇਹ ਦੱਸੋ, ‘ਚੀਕੂ ਤੇ ਸੀਤਾ ਫਲ ਕਿਸ ਦੇ ਕਹੇ ‘ਤੇ ਲੱਗੇ ਸੀ’

ਚੰਡੀਗੜ੍ਹ: ਭਗਵੰਤ ਮਾਨ (Bhagwant Mann) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਮਜ਼ਬੂਤ ਸਰਕਾਰ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt.…

ਚੰਡੀਗੜ੍ਹ: ਭਗਵੰਤ ਮਾਨ (Bhagwant Mann) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਮਜ਼ਬੂਤ ਸਰਕਾਰ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਇੰਨਾ ਚਿਰ ਇਹ ਗੱਲ ਲੁਕਾ ਕੇ ਕਿਉਂ ਰੱਖੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ (Captain Sarkar) ਨੇ ਪਾਕਿਸਤਾਨ ਦੀ ਗੱਲ ਮੰਨ ਵੀ ਲਈ ਸੀ ਅਤੇ ਨਵਜੋਤ ਸਿੱਧੂ (Navjot Sidhu) ਨੂੰ ਉਨ੍ਹਾਂ ਨੇ ਬਿਜਲੀ ਮੰਤਰਾਲਾ (Ministry of Power) ਆਫਰ ਵੀ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਪਾਕਿਸਤਾਨ ਦੇ ਕਹਿਣ ‘ਤੇ ਕੈਪਟਨ ਸਾਬ੍ਹ ਪੰਜਾਬ ਦੀ ਕੈਬਨਿਟ ਮਿਨਿਸਟਰੀ ਦਿੰਦੇ ਸਨ। ਭਗਵੰਤ ਮਾਨ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਡੀ.ਜੀ.ਪੀ. ਵੀ ਪਾਕਿਸਤਾਨ ਦੇ ਕਹਿਣ ‘ਤੇ ਹੀ ਲਗਾਇਆ ਸੀ ਇਸ ਤੋਂ ਇਲਾਵਾ ਚੀਫ ਸੈਕਰੇਟਰੀ ਵੀ ਪਾਕਿਸਤਾਨ ਦੇ ਆਖੇ ਲੱਗ ਲਗਾਇਆ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤਾਂ ਉਨ੍ਹਾਂ ਦੇ ਘਰੇ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਉਹ ਇਹ ਕਿਵੇਂ ਕਹਿ ਸਕਦੇ ਹਨ ਕਿ ਸਿਰਫ ਮੈਂ ਹੀ ਪੰਜਾਬ ਨੂੰ ਬਚਾ ਸਕਦਾ ਹਾਂ ਇਹ ਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਹਨ। ਉਨ੍ਹਾਂ ਕਿਹਾ ਕਿ ਇਹ ਤਾਂ ਨਫਰਤ ਦੀ ਰਾਜਨੀਤੀ ਕਰ ਰਹੇ ਹਨ।

Leave a Reply

Your email address will not be published. Required fields are marked *