ਅਸਤੀਫੇ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ, ਕਿਹਾ-‘ਜਿਸ ‘ਤੇ ਭਰੋਸਾ ਉਸ ਨੂੰ ਬਣਾ ਦਿਓ CM’

ਚੰਡੀਗੜ੍ਹ: ਪੰਜਾਬ ਸਿਆਸਤ ਵਿਚ ਵੱਡਾ ਭੁਚਾਲ ਜਾਰੀ ਹੈ। ਪੰਜਾਬ ਮੁੱਖ ਮੰਤਰੀ ਵਲੋਂ ਅੱਜ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਰਾਜਪਾਲ ਨੂੰ ਅਸਤੀਫਾ ਸੌਂਪਣ ਤੋਂ…

ਚੰਡੀਗੜ੍ਹ: ਪੰਜਾਬ ਸਿਆਸਤ ਵਿਚ ਵੱਡਾ ਭੁਚਾਲ ਜਾਰੀ ਹੈ। ਪੰਜਾਬ ਮੁੱਖ ਮੰਤਰੀ ਵਲੋਂ ਅੱਜ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਰਾਜਪਾਲ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਰਾਜਭਵਨ ਦੇ ਬਾਹਰ ਸਾਬਕਾ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਡਾ ਬਿਆਨ ਦਿੱਤਾ ਹੈ।

ਪੜੋ ਹੋਰ ਖਬਰਾਂ: ਸਰਕਾਰੀ ਰਿਹਾਇਸ਼ ਪਹੁੰਚਿਆ ਪੰਜਾਬ CM ਦਾ ਕਾਫਲਾ, ਕਈ ਵਿਧਾਇਕ ਵੀ ਮੌਜੂਦ

ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੇਰਾ ਅਸਤੀਫਾ ਦੇਣ ਦਾ ਫੈਸਲਾ ਅੱਜ ਸਵੇਰੇ ਹੋ ਗਿਆ ਸੀ। ਮੈਂ ਪ੍ਰੈਜ਼ੀਡੈਂਟ ਨੂੰ ਆਪਣੇ ਅਸਤੀਫੇ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਤੀਜੀ ਵਾਰ ਹੈ ਜਦੋਂ ਅਜਿਹਾ ਉਨ੍ਹਾਂ ਨਾਲ ਕੀਤਾ ਗਿਆ। ਪਹਿਲਾਂ ਵੀ ਦੋ ਵਾਰ ਅਜਿਹੀ ਹੀ ਮੀਟਿੰਗ ਕੀਤੀ ਗਈ ਤੇ ਅੱਜ ਫਿਰ ਤੋਂ ਮੀਟਿੰਗ ਸੱਦੀ ਗਈ। ਜੇਕਰ ਮੇਰੇ ਉੱਤੇ ਕੋਈ ਡਾਊਟ ਹੈ ਤਾਂ ਅਜਿਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਮੈਨੂੰ ਹਿਊਮਿਸੀਏਟ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਆਪਣਾ ਅਹੁਦਾ ਛੱਡਾਂਗਾ। ਹੁਣ ਜਿਸ ਉੱਤੇ ਤੁਹਾਨੂੰ ਭਰੋਸਾ ਹੈ ਉਸ ਨੂੰ ਸੀਐੱਮ ਬਣਾ ਦਿਓ।

ਪੜੋ ਹੋਰ ਖਬਰਾਂ: ਪੰਜਾਬ ਸਿਆਸਤ ਦੀ ਸਭ ਤੋਂ ਵੱਡੀ ਖਬਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਣਗੇ ਅਸਤੀਫਾ

ਇਸ ਦੌਰਾਨ ਇਹ ਪੁੱਛੇ ਜਾਣ ਉੱਤੇ ਕਿ ਅਗਲੇ ਮੁੱਖ ਮੰਤਰੀ ਦੇ ਤੌਰ ਉੱਤੇ ਕਿਸ ਨੂੰ ਦੇਖਦੇ ਹੋ ਜਾਂ ਤੁਸੀਂ ਉਸ ਨੂੰ ਕਬੂਲ ਕਰੋਗੇ ਤਾਂ ਉਨਾਂ ਕਿਹਾ ਕਿ ਉਨ੍ਹਾਂ ਦੀ ਮਰਜ਼ੀ ਜਿਸ ਨੂੰ ਮਰਜ਼ੀ ਬਣਾ ਦੇਣ ਮੁੱਖ ਮੰਤਰੀ। ਮੈਂ ਅਜੇ ਕਿਸੇ ਨੂੰ ਕਬੂਲ ਨਹੀਂ ਕਰਾਂਗਾ। ਮੈਂ ਆਪਣੇ ਸਾਥੀਆਂ ਨਾਲ ਗੱਲ ਕਰਾਂਗਾ। ਮੈਂ ਸਾਢੇ ਨੌਂ ਸਾਲ ਮੁੱਖ ਮੰਤਰੀ ਅਹੁਦੇ ਉੱਤੇ ਰਿਹਾ ਹਾਂ। ਮੇਰੇ ਕੋਲ ਭਵਿੱਖ ਦੇ ਅਜੇ ਕਈ ਆਪਸ਼ਨ ਹਨ। ਮੈਂ ਆਪਣੇ ਸਾਥੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਕੋਈ ਫੈਸਲਾ ਲਵਾਂਗਾ।

ਪੜੋ ਹੋਰ ਖਬਰਾਂ: Breaking News: ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਪੰਜਾਬ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ

Leave a Reply

Your email address will not be published. Required fields are marked *