Capt Fatima Wasim : ਸਿਆਚਿਨ ਗਲੇਸ਼ੀਅਰ ‘ਚ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਮੈਡੀਕਲ ਅਫ਼ਸਰ ਬਣੀ ਕੈਪਟਨ ਫਾਤਿਮਾ ਵਸੀਮ

ਕਾਰਾਕੋਰਮ : ਸਿਆਚਿਨ ਵਾਰੀਅਰਜ਼ ਦੀ ਕੈਪਟਨ ਫਾਤਿਮਾ ਵਸੀਮ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਫੌਜ ਨੇ ਕਿਹਾ ਹੈ ਕਿ ਕੈਪਟਨ ਫਾਤਿਮਾ ਵਸੀਮ ਸਿਆਚਿਨ ਗਲੇਸ਼ੀਅਰ ‘ਤੇ ਇਕ…

ਕਾਰਾਕੋਰਮ : ਸਿਆਚਿਨ ਵਾਰੀਅਰਜ਼ ਦੀ ਕੈਪਟਨ ਫਾਤਿਮਾ ਵਸੀਮ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਫੌਜ ਨੇ ਕਿਹਾ ਹੈ ਕਿ ਕੈਪਟਨ ਫਾਤਿਮਾ ਵਸੀਮ ਸਿਆਚਿਨ ਗਲੇਸ਼ੀਅਰ ‘ਤੇ ਇਕ ਆਪਰੇਸ਼ਨਲ ਪੋਸਟ ‘ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਮੈਡੀਕਲ ਅਫਸਰ ਬਣ ਗਈ ਹੈ।

ਇਹ ਜਾਣਕਾਰੀ ਨਿਊਜ਼ ਏਜੰਸੀ ਫਾਇਰ ਐਂਡ ਫਿਊਰੀ ਕੋਰ, ਭਾਰਤੀ ਫੌਜ ਨੇ ਦਿੱਤੀ ਹੈ। ਕੈਪਟਨ ਫਾਤਿਮਾ ਵਸੀਮ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਜਾਰੀ ਕੀਤੀਆਂ ਗਈਆਂ ਹਨ।ਕੈਪਟਨ ਫਾਤਿਮਾ ਵਸੀਮ ਨੇ ਸਿਆਚਿਨ ਬੈਟਲ ਸਕੂਲ ‘ਚ ਸਿਖਲਾਈ ਲਈ ਹੈ। ਹੁਣ ਉਸ ਨੂੰ 15,200 ਫੁੱਟ ਦੀ ਉਚਾਈ ‘ਤੇ ਸੇਵਾ ਕਰਨ ਲਈ ਚੁਣਿਆ ਗਿਆ ਹੈ। ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹੋਏ ਭਾਰਤੀ ਫੌਜ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੀ ਅਦੁੱਤੀ ਭਾਵਨਾ ਅਤੇ ਉੱਚ ਪ੍ਰੇਰਣਾ ਨੂੰ ਦਰਸਾਉਂਦਾ ਹੈ।

Leave a Reply

Your email address will not be published. Required fields are marked *