ਕੈਪਟਨ ਦਾ ਸਿੱਧੂ ‘ਤੇ ਵੱਡਾ ਹਮਲਾ, ਕਿਹਾ- ‘ਪਾਕਿ PM ਤੋਂ ਆਈਆਂ ਸਨ ਸਿਫਾਰਸ਼ਾਂ’

ਚੰਡੀਗੜ੍ਹ- ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੱਡਾ ਦਾਅਵਾ ਕਰਕੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਮਚਾ ਦਿੱਤੀ ਹੈ।…

ਚੰਡੀਗੜ੍ਹ- ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੱਡਾ ਦਾਅਵਾ ਕਰਕੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਬੇਨਤੀ ਭੇਜੀ ਸੀ ਕਿ ਜੇਕਰ ਤੁਸੀਂ (ਕਾਂਗਰਸ ਪੰਜਾਬ ਪ੍ਰਧਾਨ ਨਵਜੋਤ ਸਿੰਘ) ਸਿੱਧੂ ਨੂੰ ਆਪਣੀ ਕੈਬਨਿਟ ‘ਚ ਲੈ ਸਕਦੇ ਹੋ ਤਾਂ ਮੈਂ ਧੰਨਵਾਦੀ ਹੋਵਾਂਗਾ, ਉਹ ਮੇਰੇ ਪੁਰਾਣੇ ਦੋਸਤ ਹਨ। ਜੇਕਰ ਉਹ ਕੰਮ ਨਹੀਂ ਕਰਦੇ ਤਾਂ ਤੁਸੀਂ ਉਹਨਾਂ ਨੂੰ ਹਟਾ ਸਕਦੇ ਹੋ।

 

Also Read: ਪਾਕਿਸਤਾਨ ‘ਚ ਕੁਪੋਸ਼ਣ ਕਾਰਨ 36 ਬੱਚਿਆਂ ਦੀ ਮੌਤ, ਸਿੰਧ ‘ਚ ਹਾਲਾਤ ਚਿੰਤਾਜਨਕ

ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਮੈਂ ਇਨਕਾਰ ਕਰ ਦਿੱਤਾ ਅਤੇ ਆਪਣੀ ਕੈਬਨਿਟ ਵਿੱਚੋਂ ਵੀ ਕੱਢ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਕਿਸੇ ਕੰਮ ਦਾ ਨਹੀਂ, ਬਿਲਕੁਲ ਨਾਕਾਮਯਾਬ ਵਿਅਕਤੀ ਹੈ, ਉਸ ਨੂੰ ਕੰਮ ਕਰਨਾ ਨਹੀਂ ਆਉਂਦਾ। ਅਮਰਿੰਦਰ ਸਿੰਘ ਨੇ ਕਿਹਾ ਕਿ 28 ਜੁਲਾਈ ਨੂੰ ਮੈਂ ਉਨ੍ਹਾਂ ਨੂੰ ਆਪਣੀ ਕੈਬਨਿਟ ਤੋਂ ਹਟਾ ਦਿੱਤਾ ਸੀ। ਉਸ ਨੇ 70 ਦਿਨਾਂ ਤੱਕ ਫਾਈਲ ‘ਤੇ ਦਸਤਖਤ ਨਹੀਂ ਕੀਤੇ।

Also Read: ਪੰਜਾਬ ‘ਚ ਭਾਜਪਾ ਗਠਜੋੜ ਦਾ ਨਵਾਂ ਸਮੀਕਰਨ, ਜਾਣੋ ਕਿਸ ਪਾਰਟੀ ਹਿੱਸੇ ਆਈਆਂ ਕਿੰਨੀਆਂ ਸੀਟਾਂ?

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਾਡੇ ਲਈ ਖੁਸ਼ੀ ਦਾ ਦਿਨ ਹੈ ਕਿ ਅੱਜ ਅਸੀਂ ਪੰਜਾਬ ਵਿੱਚ ਭਾਜਪਾ ਨਾਲ ਮਿਲ ਕੇ ਚੋਣ ਲੜ ਰਹੇ ਹਾਂ। ਅਸੀਂ ਦੇਸ਼ ਦੀ ਸੁਰੱਖਿਆ ਅਤੇ ਸਥਿਰਤਾ ਲਈ ਇਕੱਠੇ ਹੋਏ ਹਾਂ। ਪੰਜਾਬ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਇੱਕ ਹਜ਼ਾਰ ਰਾਈਫਲਾਂ, 500 ਪਿਸਤੌਲ ਅਤੇ ਆਰਡੀਐੱਸ ਡਰੋਨ ਰਾਹੀਂ ਭੇਜੇ ਗਏ ਸਨ। ਅਸੀਂ ਪੰਜਾਬ ਪੁਲਿਸ, ਬੀਐੱਸਐੱਫ ਨੂੰ ਇਸ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਇਨ੍ਹਾਂ ਨੂੰ ਕਿਸੇ ਖਾਸ ਥਾਂ ‘ਤੇ ਭੇਜਿਆ ਗਿਆ ਸੀ।

Also Read: ਵੱਡੀ ਖਬਰ: ਭਾਰਤ ‘ਚ ਘੁਸਪੈਠ ਦੀ ਫਿਰਾਕ ‘ਚ 135 ਅੱਤਵਾਦੀ

ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਯੋਗਦਾਨ ਨੂੰ ਕਦੇ ਵੀ ਭੁਲਾ ਨਹੀਂ ਸਕਦੇ। ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ, ਭਾਰਤ ਪੰਜਾਬ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇਗਾ। ਪੰਜਾਬ ਨੇ ਸਾਨੂੰ ਸੱਭਿਆਚਾਰਕ, ਸਿਆਸੀ ਅਤੇ ਆਰਥਿਕ ਤੌਰ ‘ਤੇ ਅਗਵਾਈ ਦਿੱਤੀ ਹੈ।

Leave a Reply

Your email address will not be published. Required fields are marked *