ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਹਵਾਈ ਫ਼ੌਜ ਵੱਲੋਂ ਸਰਹੱਦ ਪਾਰ ਅੱਤਵਾਦੀ ਠਿਕਾਣਿਆਂ ‘ਤੇ ਕੀਤੀ ਗਈ ਕਾਰਵਾਈ ‘ਤੇ ਟਵੀਟ ਕੀਤਾ ਹੈ। ਉਹਨਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਾਰਤੀ ਹਵਾਈ ਫ਼ੌਜ ਨੇ ਸ਼ਾਨਦਾਰ ਕੰਮ ਕੀਤਾ ਹੈ ਤੇ ਪਾਕਿਸਤਾਨ ਨੂੰ ਲੋੜੀਂਦਾ ਸੰਕੇਤ ਦਿੱਤਾ ਹੈ।
Great job by the #IndianAirForce. The #IAFStrikes have sent the much needed signal to Pakistan and the terrorists it’s harbouring – don’t think you can get away with acts like the #PulwamaAttack. Bravo to the #IAF men and my full support for the action.
— Capt.Amarinder Singh (@capt_amarinder) February 26, 2019
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅੱਤਵਾਦੀ ਅਜਿਹਾ ਨਾ ਸੋਚਣ ਕਿ ਪੁਲਵਾਮਾ ਹਮਲੇ ਜਿਹੀਆਂ ਹਰਕਤਾਂ ਵਾਰ ਵਾਰ ਹੋ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਹਵਾਈ ਫ਼ੌਜ ਦੀ ਕਾਰਵਾਈ ਦਾ ਉਹ ਪੂਰਾ ਸਮਰਥਨ ਕਰਦੇ ਹਨ। ਜਿਕਰਯੋਗ ਗੱਲ ਹੈ ਕਿ ਭਾਰਤੀ ਹਵਾਈ ਸੇਨਾ ਨੇ ਹਮਲਾ ਕਰ 300 ਦੇ ਕਰੀਬ ਅੱਤਵਾਦੀਆਂ ਨੂੰ ਮਾਰ ਗਿਰਾਇਆ।




