ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਕਾਂਗਰਸ ਦਾ ਪ੍ਰਦਰਸ਼ਨ ਬੇਸ਼ਕ ਚੰਗਾ ਰਹੀਆ ਪਰ ਇਸਦੇ ਬਾਵਜੁਦ ਵੀ ਕਾਂਗਰਸ ਵੱਡੀਆਂ ਸੀਟਾਂ ਜਿਵੇਂ ਗੁਰਦਾਸਪੁਰ, ਬਠਿੰਡਾ, ਫਿਰਜੋਪੁਰ ਤੇ ਸੰਗਰੂਰ ਦੀ ਸੀਟ ਤੇ ਹਾਰ ਗਈ। ਜਿਸ ਕਾਰਨ ਜਿੱਤ ਦੀ ਖੁਸ਼ੀ ਉਸ ਤਰ੍ਹਾਂ ਨਹੀਂ ਮੰਨਾਈ ਜਾ ਰਹੀ ਜਿਵੇਂ ਕੀ ਮੰਨਾਈ ਜਾਂਦੀ ਹੈ।
ਪੰਜਾਬ ‘ਚ ਕਾਂਗਰਸ ਦਾ ਪ੍ਰਦਰਸ਼ਨ ਪਹਿਲਾ ਨਾਲੋਂ ਦੁਗਨਾ ਹੋਇਆ ਪਰ ਕਾਂਗਰਸ ਅਕਾਲੀ ਦਲ ਤੇ ਬੀਜੇਪੀ ਦੇ ਪ੍ਰਦਰਸ਼ਨ ਤੋਂ ਕਾਫੀ ਦੁਖੀ ਹੈ। ਉੱਥੇ ਹੀ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦਾ ਪੰਜਾਬ ‘ਚ ਮਿਸ਼ਨ 13 ਦੇ ਅਸਫਲ ਹੋਣ ਦਾ ਜਿੰਮੇਵਾਰ ਨਵਜੋਤ ਸਿੰਘ ਸਿੱਧੂ ਨੂੰ ਠਹਿਰਾਇਆ।
ਉਹਨਾਂ ਦੀ ਹਾਰ ਦਾ ਕਾਰਨ ਨਵਜੋਤ ਸਿੰਘ ਸਿੱਧੂ ਦਾ ਬਿਆਨ ਹੋ ਸਕਦਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਹਾਈਕਮਾਨ ਸਿੱਧੂ ਤੇ ਆਖਿਰੀ ਫੈਸਲਾ ਲਵੇਗੀ। ਕੈਪਟਨ ਨੇ ਇਹ ਵੀ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੇ ਜੋ ਕੁਝ ਵੀ ਬਠਿੰਡਾ ਚ ਬੋਲਿਆ ਜੇਕਰ ਉਹ ਚੋਣਾਂ ਤੋਂ ਬਾਅਦ ਬੋਲ ਦਿੰਦੇ ਤਾਂ ਪਾਰਟੀ ਲਈ ਚੰਗਾ ਹੁੰਦਾ।
ਜੇਕਰ ਉਹਨਾਂ ਨੂੰ ਕੋਈ ਵੀ ਨਰਾਜਗੀ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਮਤਭੇਦ ਸੀ ਤਾਂ ਉਹ ਪਾਰਟੀ ਨਾਲ ਗੱਲ ਕਰਦੇ ਇਸ ਤਰ੍ਹਾਂ ਨਾ ਬੋਲਦੇ ਤਾਂ ਪਾਰਟੀ ਨੂੰ ਇਸ ਤਰ੍ਹਾਂ ਮਿਸ਼ਨ 13 ਦੇ ਅਸਫਲ ਹੋਣ ਦਾ ਸਾਹਮਣਾ ਨਾ ਕਰਨਾ ਪੈਂਦਾ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਪਾਕਿਸਤਾਨ ਦੌਰੇ ਤੇ ਵੀ ਸਵਾਲ ਚੁੱਕੇ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੰ ਫੌਜ ਮੁਖੀ ਦੇ ਨਾਲ ਦੋਸਤੀ ਭਾਰਤ ਦੀ ਜਨਤਾ ਬਰਦਾਸ਼ਤ ਨਹੀਂ ਕਰੇਗੀ। ਜੋ ਸਾਡੇ ਜਵਾਨਾਂ ਨੂੰ ਮਾਰਨ ਦਾ ਆਦੇਸ਼ ਦਿੰਦੇ ਹਨ ਅਸੀ ਉਹਨਾਂ ਨੂੰ ਜੱਫੀ ਨਹੀਂ ਪਾ ਸਕਦੇ।



