ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਦੋ ਦਿਨ ਪਹਿਲਾ ਸਾਈਕਲ ਤੇ ਸਵਾਰ ਆਪਣੀ ਇਕ ਤਸਵੀਰ ਸਾਂਝੀ ਕੀਤੀ ਸੀ।
ਇਸ ਤੋਂ ਬਾਅਦ ਕੈਪਟਨ ਨੇ ਇਕ ਹੋਰ ਤਸਵੀਰ ਸਾਂਝੀ ਕੀਤੀ ਹੈ। ਦਸ ਦਈਏ ਕਿ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੁਆਰਾ ਸਾਂਝੀ ਕੀਤੀ ਗਈ
ਇਸ ਤਸਵੀਰ ‘ਚ ਕੈਪਟਨ ਅਮਰਿੰਦਰ ਸਿੰਘ ਇਕ ਬੈਟਰੀ ਵਾਲੇ ਰਿਕਸ਼ੇ ਤੇ ਬੈਠੇ ਹੋਏ ਨਜਰ ਆ ਰਹੇ ਹਨ। ਉਹਨਾਂ ਵੱਲੋਂ ਇਹ ਤਸਵੀਰ ਵਾਤਾਵਰਨ ਦਿਵਸ ਤੇ ਸਾਂਝੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹਾ ਹੀ ਆਟੋ ਵਰਤਣ। ਨਾਲ ਹੀ ਉਹਨਾਂ ਨੇ ਰੁੱਖ ਵੀ ਲਾਏ। ਦਸ ਦਈਏ ਕਿ ਇਹ ਬੈਟਰੀ ਵਾਲਾ ਆਟੋ PPCB ਨੇ ਬਣਾਇਆ ਹੈ।



