ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- 2019 ਦੀ ਲੋਕ ਸਭਾ ਚੋਣਾਂ ਨੂੰ ਲੈਕੇ ਹਰ ਸਿਆਸੀ ਪਾਰਟੀ ਨੇ ਆਪਣੇ ਆਪਣੇ ਵੱਲੋਂ ਇਹਨਾਂ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆ ਹਨ। ਸੂਬੇ ਵਿੱਚ ਵੀ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਨੂੰ ਲੈਕੇ ਆਪਣੀ ਗੱਲਾਂ ਰੱਖ ਰਹੇ ਹਨ ਤੇ ਮੌਜੂਦਾਂ ਪਾਰਟੀਆਂ ਵੱਲੋਂ ਕੀਤੇ ਗਏ ਵਾਅਦੀਆਂ ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਇਸੇ ਦੌਰਾਨ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਵਾਅਦੀਆਂ ਵਿੱਚੋਂ ਇਕ ਵਾਅਦਾ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ। ਜੋ ਕਿ ਕਾਫੀ ਚਰਚਾ ਵਿੱਚ ਬਣੇ ਹੋਏ ਹਨ। ਕੈਪਟਨ ਦੇ ਸਮਾਰਟਫੋਨ ਅੱਜ ਕਲ ਕਾਫੀ ਚਰਚਾ ਦੇ ਵਿਸ਼ਾ ਬਣੇ ਹੋਏ ਹਨ।
ਜਿਸ ਕਾਰਨ ਸਿਆਸੀ ਪਾਰਟੀਆਂ ਕੈਪਟਨ ਵੱਲੋਂ ਸਮਾਰਟਫੋਨ ਦੇਣ ਦੇ ਵਾਅਦੇ ਨੂੰ ਝੁੱਠਾ ਦੱਸ ਰਹੇ ਹਨ। ਉੱਥੇ ਹੀ ਇਸ ਵਾਅਦੇ ਨੂੰ ਲੈਕੇ ਕੈਪਟਨ ਸਰਕਾਰ ਨੇ ਨਵਾਂ ਐਲਾਨ ਕੀਤਾ ਹੈ।ਕੈਪਟਨ ਨੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਤੇ ਇਕ ਨਵੀਂ ਸ਼ਰਤ ਰੱਖੀ ਹੈ। ਸੂਤਰਾਂ ਤੋ ਪਤਾ ਚਲਿਆ ਹੈ ਕਿ ਕੈਪਟਨ ਦੇ ਸਮਾਰਟਫੋਨ ਲੈਣ ਵਾਲੇ ਵਿਦਿਆਰਥੀਆਂ ਨੂੰ ਘੋਸ਼ਣਾ ਪੱਤਰ ਦੇਣਾ ਪਵੇਗਾ ਜਿਸ ਵਿੱਚ ਉਹਨਾਂ ਵੱਲੋਂ ਲਿਖਿਆ ਹੋਵੇਗਾ ਕੀ ਉਹਨਾਂ ਕੋਲ ਸਮਾਰਟਫੋਨ ਨਹੀਂ ਹੈ ਤੇ ਉਹ ਸਮਾਰਟਫੋਨ ਦੀ ਵਰਤੋਂ ਨਹੀਂ ਕਰਦੇ ਹਨ।
ਜੇਕਰ ਵਿਦਿਆਰਥੀਆਂ ਦਾ ਇਹ ਘੋਸ਼ਣਾ ਪੱਤਰ ਝੁੱਠਾ ਸਾਬਤ ਹੁੰਦਾ ਹੈ ਤਾਂ ਉਸਨੂੰ ਜੇਲ੍ਹ ਦੀ ਵੀ ਹਵਾ ਖਾਣੀ ਪੈ ਸਕਦੀ ਹੈ। ਇਸ ਘੋਸ਼ਣਾ ਪੱਤਰ ਨੂੰ ਕੈਪਟਨ ਦੀ ਸ਼ਰਤ ਕਹਿਏ ਜਾ ਫਿਰ ਇਕ ਨਵਾਂ ਬਹਾਨਾ। ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਤੋਂ ਆਉਣ ਤੋਂ ਪਹਿਲਾ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ।
ਪਰ ਲੋਕ ਸਭਾ ਦੀਆਂ ਚੋਣਾਂ ਆ ਗਈਆ ਪਰ ਨੌਜਵਾਨਾਂ ਕੋਲ ਕੈਪਟਨ ਦੇ ਸਮਾਰਟਫੋਨ ਨਹੀਂ ਆਏ। ਪਰ ਜਦੋ ਕੈਪਟਨ ਸਰਕਾਰ ਨੇ ਨੋਜਵਾਨਾਂ ਨੂੰ ਸਮਾਰਟਫੋਨ ਦੇਣ ਬਾਰੇ ਸੋਚਿਆ ਤਾਂ ਨੌਜਵਾਨਾਂ ਦੇ ਸਾਹਮਣੇ ਇਕ ਨਵੀਂ ਸ਼ਰਤ ਰੱਖ ਦਿੱਤੀ। ਜਿਸ ਕਾਰਨ ਨੌਜਵਾਨਾਂ ਨੂੰ ਜੇਲ ਵੀ ਜਾਣਾ ਪੈ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਸ ਸ਼ਰਤ ਨੂੰ ਕੌਣ ਪੂਰਾ ਕਰਦਾ ਹੈ ਕਿਉਂਕਿ ਕੈਪਟਨ ਸਰਕਾਰ ਦੀ ਇਸ ਸ਼ਰਤ ਨੂੰ ਪੂਰਾ ਕਰਨਾ ਕਾਫੀ ਜਿਆਦਾ ਮੁਸ਼ਕਿਲ ਹੈ।

