ਕੈਬਨਿਟ ਨੇ ਕਰਤਾਰਪੁਰ ਕਾਰੀਡੋਰ ਤੇ ਮਤਾ ਕੀਤਾ ਪਾਸ, ਕੇਂਦਰ ਸਰਕਾਰ ਲਈ ਧੰਨਵਾਦ ਮਤਾ ਕੀਤਾ ਗਿਆ ਪਾਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਕੈਬਨਿਟ ਦੀ ਕੱਲ ਬੈਠਕ ਹੋਈ ਇਸ ਦੌਰਾਨ ਕਈ ਫੈਸਲਿਆਂ ਤੇ ਮੋਹਰ ਲੱਗੀ | ਕੈਬਨਿਟ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਕੈਬਨਿਟ ਦੀ ਕੱਲ ਬੈਠਕ ਹੋਈ ਇਸ ਦੌਰਾਨ ਕਈ ਫੈਸਲਿਆਂ ਤੇ ਮੋਹਰ ਲੱਗੀ | ਕੈਬਨਿਟ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਤੇ ਇਸ ਦੇ ਆਲੇ-ਦੁਆਲੇ ਦੇ ਵਿਕਾਸ ਤੇ ਸੁੰਦਰੀਕਰਨ ਲਈ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਸਥਾਪਤ ਕਰਨ ਲਈ ਵਿਸ਼ੇਸ਼ ਮਤਾ ਪਾਸ ਕੀਤਾ ਹੈ |

ਇਹ ਮਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਪੰਜਾਬ ਕੈਬਨਿਟ ਵਿੱਚ ਪਾਸ ਕੀਤਾ ਗਿਆ | ਇਸ ਤੋਂ ਇਲਾਵਾ ਕੈਬਨਿਟ ਨੇਵਿਧਾਨ ਸਭਾ ਦਾ ਸਰਦ ਰੁੱਤ ਦਾ ਇਜਲਾਸ ਸੱਦਣ ਦਾ ਐਲਾਨ ਕੀਤਾ ਹੈ | ਕੈਬਨਿਟ ਨੇ 13 ਦਸੰਬਰ ਤੋਂ ਲੈਕੇ 15 ਦਸੰਬਰ 2018 ਤਕ ਤਿੰਨ ਦਿਨਾਂ ਦਾ ਵਿਧਾਨ ਸਭਾ ਦਾ ਇਜਲਾਸ ਸੱਦਿਆ ਗਿਆ ਹੈ |

 Watch Video

https://youtu.be/-C_XuFepq_k

Leave a Reply

Your email address will not be published. Required fields are marked *