LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Share Market Open: ਵਾਧੇ ਦੇ ਨਾਲ ਹਰੇ ਰੰਗ 'ਚ ਖੁੱਲ੍ਹਿਆ ਭਾਰਤੀ ਬਾਜ਼ਾਰ, ਸੈਂਸੇਕਸ 62200 ਤੋਂ ਪਾਰ

sharemarkeet5689

ਨਵੀਂ ਦਿੱਲੀ: ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਸੋਮਵਾਰ ਨੂੰ ਸਕਾਰਾਤਮਕ ਨੋਟ ਨਾਲ ਹੋਈ ਹੈ। ਦੋਵੇਂ ਸੂਚਕ ਅੰਕ ਵਾਧੇ ਨਾਲ ਖੁੱਲ੍ਹੇ। ਖਬਰ ਲਿਖੇ ਜਾਣ ਤੱਕ BSE ਸੈਂਸੇਕਸ 213.18 ਅੰਕ ਜਾਂ 0.35 ਫੀਸਦੀ ਵਧ ਕੇ 62,241.37 'ਤੇ ਅਤੇ NSE ਨਿਫਟੀ 47.55 ਅੰਕ ਜਾਂ 0.26 ਫੀਸਦੀ ਵਧ ਕੇ 18,362.70 'ਤੇ ਸੀ।

ਸਵੇਰੇ 9:50 ਵਜੇ ਤੱਕ 1124 ਸ਼ੇਅਰ ਵਾਧੇ ਨਾਲ ਅਤੇ 778 ਸ਼ੇਅਰਾਂ ਵਿੱਚ ਗਿਰਾਵਟ ਨਾਲ ਕਾਰੋਬਾਰ ਹੋ ਰਿਹਾ ਸੀ। ਐਨਐਸਈ 'ਤੇ ਆਟੋ, ਆਈਟੀ, ਐਫਐਮਜੀਸੀ, ਰਿਐਲਟੀ ਅਤੇ ਬੈਂਕਿੰਗ ਸੂਚਕਾਂਕ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਸਨ। ਉਥੇ ਹੀ ਏਸ਼ੀਆਈ ਬਾਜ਼ਾਰਾਂ 'ਚ ਅੱਜ ਮਿਸ਼ਰਤ ਕਾਰੋਬਾਰ ਹੋ ਰਿਹਾ ਹੈ। ਟੋਕੀਓ ਅਤੇ ਹਾਂਗਕਾਂਗ ਦੇ ਬਾਜ਼ਾਰਾਂ 'ਚ ਤੇਜ਼ੀ ਜਾਰੀ ਰਹੀ, ਜਦਕਿ ਸ਼ੰਘਾਈ, ਸਿਓਲ ਅਤੇ ਤਾਈਵਾਨ ਦੇ ਬਾਜ਼ਾਰ ਲਾਲ ਰੰਗ 'ਚ ਰਹੇ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਮਾਮੂਲੀ ਗਿਰਾਵਟ ਨਾਲ ਬੰਦ ਹੋਏ। ਬੈਂਚਮਾਰਕ ਬ੍ਰੈਂਟ ਕਰੂਡ 0.62 ਡਾਲਰ ਪ੍ਰਤੀ ਬੈਰਲ ਜਾਂ 0.84 ਫੀਸਦੀ ਦੀ ਗਿਰਾਵਟ ਨਾਲ 73.55 ਡਾਲਰ ਪ੍ਰਤੀ ਬੈਰਲ ਰਿਹਾ।

In The Market