LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Gold Silver Stock market News: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਨਵੇਂ ਰੇਟ

gold58425

ਨਵੀਂ ਦਿੱਲੀ/ਮੁੰਬਈ : ਕੌਮਾਂਤਰੀ ਬਾਜ਼ਾਰਾਂ (International markets) 'ਚ ਕੀਮਤੀ ਧਾਤੂ ਦੀਆਂ ਕੀਮਤਾਂ 'ਚ ਗਿਰਾਵਟ ਦੇ ਦੌਰਾਨ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਸੋਨਾ 160 ਰੁਪਏ ਡਿੱਗ ਕੇ 61,120 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। HDFC ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 61,280 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਵੀ 175 ਰੁਪਏ ਦੀ ਗਿਰਾਵਟ ਨਾਲ 74,075 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।

HDFC ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਵਸਤੂਆਂ) ਸੌਮਿਲ ਗਾਂਧੀ ਨੇ ਕਿਹਾ ਹੈ ਕਿ ਦਿੱਲੀ ਸਰਾਫਾ ਬਾਜ਼ਾਰ ਵਿੱਚ ਸਪਾਟ ਸੋਨੇ ਦੀ ਕੀਮਤ 160 ਰੁਪਏ ਦੀ ਗਿਰਾਵਟ ਨਾਲ 61,120 ਰੁਪਏ ਪ੍ਰਤੀ 10 ਗ੍ਰਾਮ ਹੋ ਗਈ।" ਵਿਦੇਸ਼ੀ ਬਾਜ਼ਾਰਾਂ 'ਚ ਸੋਨਾ ਡਿੱਗ ਕੇ 2,014 ਡਾਲਰ ਪ੍ਰਤੀ ਔਂਸ ਜਦਕਿ ਚਾਂਦੀ ਦੀ ਕੀਮਤ 24.04 ਡਾਲਰ ਪ੍ਰਤੀ ਔਂਸ 'ਤੇ ਆ ਗਈ। ਮੰਗਲਵਾਰ ਨੂੰ ਏਸ਼ੀਆਈ ਕਾਰੋਬਾਰੀ ਘੰਟਿਆਂ 'ਚ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। ਇਸ ਦੌਰਾਨ, ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.65 ਫੀਸਦੀ ਦੀ ਗਿਰਾਵਟ ਨਾਲ 74.82 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰਦਾ ਹੈ।

In The Market