LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੋਨਾ ਹੋਇਆ ਮਹਿੰਗਾ: 61 ਹਜ਼ਾਰ ਰੁਪਏ ਦੇ ਨੇੜੇ ਪਹੁੰਚਿਆ ਸੋਨਾ, ਚਾਂਦੀ ਵੀ 71 ਹਜ਼ਾਰ ਤੋਂ ਪਾਰ

gold00025

Gold: ਅੱਜ ਯਾਨੀ 26 ਅਕਤੂਬਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੀ ਵੈੱਬਸਾਈਟ ਮੁਤਾਬਕ ਸਰਾਫਾ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ 324 ਰੁਪਏ ਵਧ ਕੇ 60,888 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਹੈ। ਜਦੋਂ ਕਿ 18 ਕੈਰੇਟ ਸੋਨੇ ਦੀ ਕੀਮਤ ਵਧ ਕੇ 45,666 ਰੁਪਏ ਹੋ ਗਈ ਹੈ।

ਇਸ ਦੇ ਨਾਲ ਹੀ ਚਾਂਦੀ ਵੀ ਅੱਜ 356 ਰੁਪਏ ਵਧ ਕੇ 71,360 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਪਹਿਲਾਂ ਇਹ 71,004 ਰੁਪਏ ਸੀ। ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ 'ਚ ਇਨ੍ਹਾਂ ਦੀਆਂ ਕੀਮਤਾਂ 'ਚ ਹੋਰ ਵਾਧਾ ਹੋ ਸਕਦਾ ਹੈ।

ਅਕਤੂਬਰ 'ਚ ਹੁਣ ਤੱਕ ਸੋਨਾ 3,000 ਰੁਪਏ ਤੋਂ ਜ਼ਿਆਦਾ ਮਹਿੰਗਾ 
ਅਕਤੂਬਰ ਮਹੀਨੇ 'ਚ ਹੁਣ ਤੱਕ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ ਹੋਇਆ ਹੈ। ਇਸ ਮਹੀਨੇ ਹੁਣ ਤੱਕ ਸੋਨੇ ਦੀ ਕੀਮਤ 'ਚ 3,169 ਰੁਪਏ ਦਾ ਵਾਧਾ ਹੋਇਆ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਯਾਨੀ 1 ਅਕਤੂਬਰ ਨੂੰ ਇਹ 57,719 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ, ਜੋ ਹੁਣ 60,888 ਰੁਪਏ 'ਤੇ ਹੈ। ਜਦਕਿ ਚਾਂਦੀ 71,603 ਰੁਪਏ ਪ੍ਰਤੀ ਕਿਲੋ ਤੋਂ ਘੱਟ ਕੇ 71,360 ਰੁਪਏ 'ਤੇ ਆ ਗਈ ਹੈ।

ਦੀਵਾਲੀ ਤੱਕ ਸੋਨਾ 62 ਹਜ਼ਾਰ ਰੁਪਏ ਤੱਕ 
ਕੌਮਾਂਤਰੀ ਅਤੇ ਘਰੇਲੂ ਬਾਜ਼ਾਰਾਂ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਜਾਰੀ ਰਹਿਣ ਦੀ ਉਮੀਦ ਹੈ। ਐੱਚ.ਡੀ.ਐੱਫ.ਸੀ. ਸਕਿਓਰਿਟੀਜ਼ ਦੇ ਕਮੋਡਿਟੀ ਅਤੇ ਕਰੰਸੀ ਦੇ ਮੁਖੀ ਅਨੁਜ ਗੁਪਤਾ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਬਾਂਡ ਯੀਲਡ ਘੱਟ ਰਹੇ ਹਨ ਅਤੇ ਡਾਲਰ ਕਮਜ਼ੋਰ ਹੋ ਰਿਹਾ ਹੈ। ਇਸ ਨਾਲ ਸੋਨੇ ਨੂੰ ਸਮਰਥਨ ਜਾਰੀ ਰਹੇਗਾ।

ਇਸ ਤੋਂ ਇਲਾਵਾ ਘਰੇਲੂ ਬਾਜ਼ਾਰ 'ਚ ਤਿਉਹਾਰਾਂ ਦੀ ਮੰਗ ਵਧੇਗੀ। ਇਸ ਤੋਂ ਬਾਅਦ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਅਜਿਹੇ 'ਚ ਮੰਗ ਵਧਣ ਨਾਲ ਕੀਮਤਾਂ 'ਤੇ ਅਸਰ ਪਵੇਗਾ। ਇਸ ਕਾਰਨ ਦੀਵਾਲੀ ਤੱਕ ਸੋਨਾ 62 ਹਜ਼ਾਰ ਅਤੇ ਚਾਂਦੀ 75 ਹਜ਼ਾਰ ਤੱਕ ਜਾ ਸਕਦੀ ਹੈ।

In The Market