ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸੋਸ਼ਲ ਮੀਡਿਆ ਤੇ ਇਕ ਵੀਡਿਓ ਵਾਇਰਲ ਹੋ ਰਹੇ ਹੈ ਜਿਸ ਵਿੱਚ ਇਕ ਵਿਅਕਤੀ ਨੂੰ ਵੋਟਾਂ ਦੇ ਬਦਲੇ ਵਿੱਚ ਬੁਲਟ ਮਿਲਿਆ ਹੈ। ਵੀਡਿਓ ਵਿੱਚ ਉਕਤ ਵਿਅਕਤੀ ਕਹਿ ਰਿਹਾ ਹੈ ਕਿ ਉਸਨੂੰ ਬੁਲਟ ਆਪਣੇ ਤਿੰਨ ਵੋਟਾਂ ਨੂੰ ਵੇਚ ਕੇ ਮਿਲਿਆ ਹੈ। ਇਸ ਨੂੰ ਪ੍ਰਾਪਤ ਕਰ ਉਹ ਬੇਹਦ ਖੁਸ਼ ਹੈ।
ਦੱਸਣਯੋਗ ਗੱਲ ਹੈ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋ ਵਾਲਿਆ ਹਨ ਜਿਸ ਕਾਰਨ ਉਮੀਦਵਾਰ ਕਿਸੇ ਵੀ ਹੱਦ ਤੇ ਜਾਣ ਲਈ ਤਿਆਰ ਹਨ। ਇਸਦੇ ਚੱਲਦੇ ਹੀ ਉਮੀਦਵਾਰ ਵੋਟਰਾਂ ਨੂੰ ਬੁਲਟ ਦਾ ਲਾਲਚ ਦੇ ਰਹੇ ਹਨ।
https://www.facebook.com/LivingIndiaNewschannel/videos/276255389740905/
ਜਿਸ ਦੇ ਚੱਲਦੇ ਵੀਡਿਓ ਵਿੱਚ ਵਿਅਕਤੀ ਨੇ ਆਪਣੀਆਂ ਤਿੰਨ ਵੋਟਾਂ ਸਰਪੰਚੀ ਚੋਣਾਂ ਦੇ ਕਾਰਨ ਵੇਚ ਦਿੱਤੀਆਂ ਹਨ। ਦੱਸ ਦਈਏ ਕਿ ਇਹ ਵੀਡਿਓ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਹੀ ਹੈ। ਪੰਜਾਬ ਵਿੱਚ ਪੰਚਾਇਤੀ ਚੋਣਾਂ 30 ਦਸੰਬਰ ਨੂੰ ਹੋਣ ਵਾਲਿਆ ਹਨ।

