ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਜਸਥਾਨ ਦੇ ਜੋਧਪੁਰ ‘ਚ ਪ੍ਰਿਥਵੀਪੁਰਾ ਇਲਾਕੇ ਵਿਚ ਦਰਦਨਾਕ ਹਾਦਸਾ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦ ਅਨੁਸਾਰ ਜੋਧਪੁਰ ਦੇ ਮਹਾਂਦਮੰਦਿਰ ਪੁਲਿਸ ਸਟੇਸ਼ਨ ਦੇ ਰਸਾਲਾ ਰੋਡ ਤੇ ਨਿਰਮਾਣ ਅਧੀਨ ਇਕ ਇਮਾਰਤ ਦੀ ਛੱਤ ਡਿੱਗ ਗਈ ਜਿਸ ਕਾਰਨ ਇਸ ਹਾਦਸੇ ਚ ਤਿੰਨ ਵਿਅਕਤੀ ਸਮੇਤ ਗਰਭਵਤੀ ਮਹਿਲਾ ਦੀ ਮੌਤ ਹੋ ਗਈ।
ਉੱਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਕਾਰਨ ਇਕ ਵਿਅਕਤੀ ਗੰਭੀਰ ਜਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਹਨ੍ਹੇਰੀ ਚੱਲਣ ਦੇ ਕਾਰਨ ਬਣ ਰਹੀ ਇਮਾਰਤ ਦੀ ਛੱਤ ਡਿੱਗ ਗਈ
ਜਿਸ ਕਾਰਨ ਤਿੰਨ ਲੋਕਾਂ ਦੀ ਛੱਟ ਹੇਠਾਂ ਆਉਣ ਦੇ ਕਾਰਨ ਮੌਤ ਹੋ ਗਈ। ਫਿਲਹਾਲ ਇਸ ਹਾਦਸੇ ਦੇ ਕਾਰਨ ਮੌਕੇ ਤੇ ਪੁਲਿਸ ਅਤੇ ਬਚਾਅ ਟੀਮ ਬਹੁੰਚ ਗਈ ਹੈ। ਰਾਹਤ ਬਚਾਅ ਟੀਮ ਨੇ ਕਾਫੀ ਮੁਸ਼ਕਤ ਤੋਂ ਬਾਅਦ ਮਲਬੇ ਚ ਦੱਬੇ ਲੋਕਾਂ ਨੂੰ ਕੱਢਿਆ। ਨਾਲ ਹੀ ਜਖਮੀਆਂ ਨੂੰ ਹਸਪਤਾਲ ਚ ਪਹੁੰਚਾਇਆ ਗਿਆ ਹੈ।

