ਕੋਰੋਨਾ ਦੇ ਡਰ ਤੋਂ ਬੇਖਬਰ ਬਸਪਾ ਪਾਰਟੀ ਦੀ ਸਿਆਸੀ ਰੈਲੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੂਰੀ ਦੁਨੀਆਂ ‘ਚ ਕੋਰੋਨਾਵਾਇਰਸ ਦੇ ਸੰਕਰਮਿਤ ਵਿਅਕਤੀਆਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਜਿੱਥੇ ਸਕੂਲਾਂ, ਕਾਲਜਾਂ ਨੂੰ 31 ਮਾਰਚ ਤੱਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੂਰੀ ਦੁਨੀਆਂ ‘ਚ ਕੋਰੋਨਾਵਾਇਰਸ ਦੇ ਸੰਕਰਮਿਤ ਵਿਅਕਤੀਆਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਜਿੱਥੇ ਸਕੂਲਾਂ, ਕਾਲਜਾਂ ਨੂੰ 31 ਮਾਰਚ ਤੱਕ ਬੰਦ ਕੀਤਾ ਗਿਆ ਹੈ। ਉੱਥੇ ਹੋਰ ਭੀੜ ਵਾਲੀ ਥਾਂ ਜਿਵੇਂ  ਸਿਨੇਮਾ ਹਾਲ, ਜਿੰਮ, ਸ਼ਾਪਿੰਗ ਮਾਲ ਆਦਿ ਨੂੰ ਵੀ ਬੰਦ ਕਰਨ ਦੇ ਆਦੇਸ਼ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਹਨ।

ਇਸਦੇ ਨਾਲ ਹੀ ਇਸ ਨੂੰ ਸਿਆਸਤ ਕਰਨ ਦਾ ਬਿਹਤਰੀਨ ਜਰੀਆ ਵੀ ਬਣਾਇਆ ਜਾ ਰਿਹਾ ਹੈ।  ਦੱਸ ਦਈਏ ਜਿੱਥੇ ਪੰਜਾਬ ‘ਚ ਸਿਆਸੀ ਰੈਲੀਆਂ, ਭੀੜ ਆਦਿ ਤੋਂ ਲੋਕਾਂ ਨੂੰ ਦੂਰ ਰਹਿਣ ਦੀ ਹਿਦਾਇਤ ਜਾਰੀ ਕੀਤੀ ਗਈ ਹੈ।ਉੱਥੇ ਹੀ ਰੂਪਨਗਰ ਪ੍ਰਸ਼ਾਸਨ ਦੇ ਨੱਕ ਥੱਲੇ ਬਸਪਾ ਵੱਲੋਂ ਜ਼ਿਲ੍ਹੇ ਦੇ ਪਿੰਡ ਖਵਾਸਪੁਰਾ ਵਿਖੇ ਹਜ਼ਾਰਾਂ ਲੋਕਾਂ ਦਾ ਇਕੱਠ ਕਰ ਕੇ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਨਾ ਪੂਰੇ ਪੰਜਾਬ ਬਲਕਿ ਦੇਸ਼ ਵਿਦੇਸ਼ ਤੋਂ ਬਸਪਾ ਨਾਲ ਸੰਬੰਧਿਤ ਲੀਡਰ ਅਤੇ ਮੈਂਬਰ ਸ਼ਾਮਿਲ ਹੋਏ। ਵੱਡੀ ਚਿੰਤਾ ਦੀ ਗੱਲ ਇਸ ਰੈਲੀ ‘ਚ ਦੇਖਣ ਨੂੰ ਇਹ ਮਿਲੀ ਕਿ, ਇਸ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ‘ਤੇ ਨਿਗਰਾਨੀ ਕਰਨ ਲਈ ਕੋਈ ਵੀ ਸਿਹਤ ਵਿਭਾਗ ਦੀ ਟੀਮ ਮੌਜੂਦ ਨਹੀਂ ਦੇਖੀ ਗਈ ਜੋ ਸਕਰੀਨਿੰਗ ਕਰ ਸਕੇ।

ਹਾਲਾਂਕਿ ਪ੍ਰਸ਼ਾਸਨ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਸੀ। ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਇਕੱਠ ਨੂੰ ਰੋਕਣ ਲਈ ਕੋਈ ਵੀ ਕਦਮ ਨਹੀਂ ਚੁੱਕੇ ਗਏ। ਰੈਲੀ ਵਿੱਚ ਪਹੁੰਚੇ ਹਜ਼ਾਰਾਂ ਲੋਕਾਂ ਨੂੰ ਕੋਰੋਨਾਵਾਇਰਸ ਸਬੰਧੀ ਅਲਰਟ ਕਾਨੂੰਨ ਬਚਾਉਣ ਸਬੰਧੀ ਕੋਈ ਵੀ ਪ੍ਰਬੰਧ ਨਹੀਂ ਦੇਖੇ ਗਏ । ਅਜਿਹੇ ਵਿੱਚ ਖੁਦਾ ਨਾ ਖਾਸਤਾ ਜੇਕਰ ਕੋਰੋਨਾ ਵਾਇਰਸ ਫੈਲਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਕੌਣ ਲਏਗਾ। ਇਸ ‘ਤੇ ਪ੍ਰਸ਼ਾਸਨ ਤੇ ਸਰਕਾਰ ‘ਤੇ ਵੱਡਾ ਸਵਾਲ ਚੁੱਕਿਆ ਜਾ ਸਕਦਾ ਹੈ।

Leave a Reply

Your email address will not be published. Required fields are marked *