Amritsar News: BSF ਨੇ ਪਾਕਿਸਤਾਨੀ ਡਰੋਨ ਗਿਰਾਇਆ, ਦੋ ਕਿਲੋ ਹੈਰੋਇਨ ਬਰਾਮਦ

Amritsar News: ਅੰਮ੍ਰਿਤਸਰ ‘ਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਐਤਵਾਰ ਰਾਤ ਨੂੰ ਸਰਹੱਦੀ ਪਿੰਡ ਧਨੋਏ ਖੁਰਦ ਨੇੜੇ ਪਾਕਿਸਤਾਨ ਵਾਲੇ ਪਾਸਿਓਂ ਦਾਖਲ ਹੋਏ ਡਰੋਨ ਨੂੰ ਇਕ…

Amritsar News: ਅੰਮ੍ਰਿਤਸਰ ‘ਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਐਤਵਾਰ ਰਾਤ ਨੂੰ ਸਰਹੱਦੀ ਪਿੰਡ ਧਨੋਏ ਖੁਰਦ ਨੇੜੇ ਪਾਕਿਸਤਾਨ ਵਾਲੇ ਪਾਸਿਓਂ ਦਾਖਲ ਹੋਏ ਡਰੋਨ ਨੂੰ ਇਕ ਵਾਰ ਫਿਰ ਗਿਰਾ ਦਿੱਤਾ। ਬੀਐਸਐਫ ਨੇ ਖੇਤ ਵਿੱਚ ਤਲਾਸ਼ੀ ਦੌਰਾਨ ਹੈਰੋਇਨ ਦੀ ਖੇਪ ਸਮੇਤ ਲੋਹੇ ਦੀ ਰਿੰਗ ਬਰਾਮਦ ਕੀਤੀ ਹੈ।

BSF ਦੇ ਜਵਾਨਾਂ ਨੇ ਬਰਾਮਦ ਕੀਤੇ ਪੈਕਟ ਦੇ ਅੰਦਰੋਂ 2 ਕਿਲੋ 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਨੂੰ ਵੀ ਬੀਐਸਐਫ ਨੇ ਪਿੰਡ ਧਨੋਏ ਖੁਰਦ ਦੇ ਬਾਹਰ ਖੇਤਾਂ ਵਿੱਚ ਪਾਕਿਸਤਾਨੀ ਡਰੋਨ ਨੂੰ ਡੇਗ ਕੇ ਇੱਕ ਤਸਕਰ ਨੂੰ 3 ਕਿਲੋ 400 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ।

ਬੀਐਸਐਫ ਦੇ ਬੁਲਾਰੇ ਅਨੁਸਾਰ ਬੀਐਸਐਫ ਦੇ ਜਵਾਨ ਐਤਵਾਰ ਰਾਤ ਭਾਰਤ-ਪਾਕਿ ਸਰਹੱਦ ‘ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸਰਹੱਦੀ ਪਿੰਡ ਧਨੋਏ ਖੁਰਦ ਨੇੜੇ ਗਸ਼ਤ ਕਰ ਰਹੀ ਫੋਰਸ ਦੀ ਇਕ ਟੁਕੜੀ ਨੇ ਪਾਕਿਸਤਾਨ ਵਾਲੇ ਪਾਸਿਓਂ ਇਕ ਡਰੋਨ ਦਾਖਲ ਹੋਣ ਦੀ ਆਵਾਜ਼ ਸੁਣੀ ਅਤੇ ਉਸ ਨੂੰ ਰੋਕਣ ਲਈ ਉਸ ‘ਤੇ ਗੋਲੀਬਾਰੀ ਕੀਤੀ। ਇਸ ਤੋਂ ਤੁਰੰਤ ਬਾਅਦ ਬੀਐਸਐਫ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।

ਤਲਾਸ਼ੀ ਦੌਰਾਨ ਜਵਾਨਾਂ ਨੇ ਇੱਕ ਖੇਤ ਵਿੱਚੋਂ ਕਾਲੇ ਰੰਗ ਦਾ ਕਵਾਡਕਾਪਟਰ, DJI Matris 300 RTK ਡਰੋਨ ਬਰਾਮਦ ਕੀਤਾ। ਫੋਰਸ ਦੇ ਜਵਾਨਾਂ ਨੇ ਇਸ ਡਰੋਨ ਦੇ ਨਾਲ ਇੱਕ ਬੰਨ੍ਹਿਆ ਹੋਇਆ ਬੈਗ ਵੀ ਬਰਾਮਦ ਕੀਤਾ ਹੈ, ਜੋ ਕਿ ਡਰੋਨ ਨਾਲ ਲੋਹੇ ਦੀ ਰਿੰਗ ਨਾਲ ਬੰਨ੍ਹਿਆ ਹੋਇਆ ਸੀ। ਬੈਗ ‘ਚੋਂ 2 ਕਿਲੋ 700 ਗ੍ਰਾਮ ਹੈਰੋਇਨ ਬਰਾਮਦ ਹੋਈ। ਬੀਐਸਐਫ ਦੇ ਜਵਾਨ ਧਨੋਏ ਖੁਰਦ ਅਤੇ ਇਸ ਦੇ ਆਸਪਾਸ ਦੇ ਸਰਹੱਦੀ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੇ ਹਨ।

Leave a Reply

Your email address will not be published. Required fields are marked *