ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੀਨਾਨਗਰ ਚ ਬੀਐੱਸਐੱਫ ਦੀ 170 ਬਟਾਲੀਅਨ ਦੀ ਚਾਕਰੀ ਪੋਸਟ ਤੇ ਪਾਕਿਸਤਾਨ ਪਾਸਿਓੰ ਆਈ ਇਕ ਕਿਸ਼ਤੀ ਬਰਮਾਦ ਕੀਤੀ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬਰਾਮਦ ਕੀਤੀ ਗਈ ਕਿਸ਼ਤੀ ਖਾਲੀ ਸੀ ਤੇ ਇਸ ਦੀ ਹਾਲਤ ਵੀ ਕਾਫੀ ਖਸਤਾ ਦੱਸੀ ਜਾ ਰਹੀ ਹੈ।
ਫਿਲਹਾਲ ਬਰਾਮਦ ਕੀਤੀ ਗਈ ਕਿਸ਼ਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉੱਥੇ ਹੀ ਪੁਲਿਸ ਨੇ ਕਿਸ਼ਤੀ ਨੂੰ ਕਬਜੇ ਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

