ਅੰਮ੍ਰਿਤਸਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕੁਝ ਦਿਨ ਪਹਿਲਾਂ ਬੇਸ਼ਕ ਜਨਮਦਿਨ ਉਸ ਦੇ ਜੱਦੀ ਪਿੰਡ ਮੂਸਾ ਪਿੰਡ ਵਿੱਚ ਮਨਾਇਆ ਗਿਆ ਹੋਵੇ ਅਤੇ ਪੰਜਾਬ ਦੇ ਨਾਲ-ਨਾਲ ਦੇਸ਼ ਅਤੇ ਵਿਦੇਸ਼ਾਂ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਮ ਦੀ ਹਜੇ ਵੀ ਚਰਚਾ ਹੈ ਅਤੇ ਹਾਲੀਵੁੱਡ ਤੋਂ ਰੈਪਰ ਹਵੇਲੀ ਵਿੱਚ ਪਹੁੰਚ ਕੇ ਉਸ ਨੂੰ ਜਨਮ ਦਿਨ ਦੀਆ ਮੁਬਾਰਕ ਬਾਦ ਦੇ ਰਹੇ ਸਨ ਉਥੇ ਹੀ ਹਾਲੀਵੁੱਡ ਦੀ ਰੈਪਰ ਸਟੈਫਲੋਨ ਡਾਨ ਵੀ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ ਅਤੇ ਉਸ ਦੇ ਮਾਤਾ-ਪਿਤਾ ਦੇ ਨਾਲ ਮੁਲਾਕਾਤ ਕੀਤੀ।
ਬੀਤੇ ਦਿਨ ਬ੍ਰਿਟਿਸ਼ ਰੈਪਰ ਸਟੈਫਲੋਨ ਡਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੀ ਅਤੇ ਉਸ ਵੱਲੋਂ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਵੀ ਕੀਤੀ। ਉਥੇ ਹੀ ਰੈਪਰ ਸਟੈਫਲੋਨ ਡਾਨ ਮੀਡੀਆ ਤੋਂ ਦੂਰੀ ਬਣਾਈ ਰੱਖੀ ਹੈ ਅਤੇ ਕਿਸੇ ਵੀ ਸਵਾਲ ਦਾ ਜਵਾਬ ਉਹਨਾਂ ਵੱਲੋਂ ਨਹੀਂ ਦਿੱਤਾ ਗਿਆ।

