ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰੋਪੜ ਦੇ ਨਿੱਕੂਵਾਲ ਪਿੰਡ ਦੇ ਦੋਨਾਂ ਪਾਸਿਓ ਬਣਿਆ ਛੋਟਾ ਪੁੱਲ ਟੁੱਟ ਗਿਆ ਹੈ। ਜਿਸ ਤੋਂ ਬਾਅਦ ਇਸ ਪੁੱਲ ਦੇ ਟੁੱਟ ਜਾਣ ਦ ਕਾਰਨ ਦਰਜ਼ਨਾ ਪਿੰਡਾਂ ਦਾ ਆਪਸ ’ਚ ਸੰਪਰਕ ਟੁੱਟ ਗਿਆ ਹੈ।
ਇਸ ਪੁਲ ਦੇ ਟੁੱਟ ਜਾਣ ਤੋਂ ਪਰੇਸ਼ਾਨ ਲੋਕਾਂ ਨੇ ਖੁਦ ਹੀ ਕੋਸ਼ਿਸ਼ ਕਰਕੇ ਪੈਦਲ ਜਾਣ ਦਾ ਰਸਤਾ ਬਣਾਇਆ ਹੈ।
ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਖਬਰਸਾਰ ਨਹੀਂ ਲੈ ਰਿਹਾ ਹੈ।
ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਇਸ ਪਰੇਸ਼ਾਨੀ ਦੇ ਚੱਲਦੇ ਜਿਲ੍ਹੇ ਦੇ ਸਾਰੇ ਸਕੂਲ ਅੱਦ ਤੇ ਭਲਕੇ ਬੰਦ ਰਹਿਣਗੇ। ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਨੂੰ ਇਸ ਪਰੇਸ਼ਾਨੀ ਦਾ ਹੱਲ ਕਦੋ ਨਿਕਲਦਾ ਹੈ।


