ਚੰਡੀਗੜ੍ਹ (ਹਰਲੀਨ ਸਾਹਨੀ) : ਫਲਾਇੰਗ ਸਿੱਖ ਦੇ ਨਾਂ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਹੁਣ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਮਿਲਖਾ ਸਿੰਘ ਨੇ 91 ਸਾਲ ਦੀ ਉਮਰ ਵਿੱਚ ਆਪਣੇ ਆਖਰੀ ਸਾਹ ਲਏ। ਦੱਸਣਯੋਗ ਹੈ ਕਿ ਮਿਲਖਾ ਸਿੰਘ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਨੇ ਇਸ ਦੁਨੀਆ ਨੂੰ ਅਲਵਿਦਾ ਆਖ਼ ਦਿੱਤਾ ਸੀ।ਹੁਣ ਮਿਲਖਾ ਸਿੰਘ ਦੇ ਦਿਹਾਂਤ ਤੋਂ ਬਾਅਦ ਉਹਨਾਂ ਦਾ ਪਰਿਵਾਰ ਤੇ ਚਾਹੁੰਣ ਵਾਲਿਆਂ ਨੂੰ ਵੱਡਾ ਝਟਕਾ ਲੱਗਾ ਹੈ। ਮਿਲਖਾ ਸਿੰਘ ਦੀ ਹਾਲਤ ਕੋਰੋਨਾ ਕਾਰਣ ਬਹੁਤ ਗੰਭੀਰ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ PGIਹਸਪਤਾਲ ‘ਚ ਦਾਖਿਲ ਕਰਵਾਇਆ ਗਿਆ, ਜਿੱਥੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ।
ਮਿਲਖਾ ਸਿੰਘ ਦੇ ਦਿਹਾਂਤ ‘ਤੇ ਬਾਲੀਵੁੱਡ ਦੇ ਸਿਤਾਰਿਆਂ ਨੇ ਦੁੱਖ ਪ੍ਰਗਟ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਅਦਾਕਾਰਾ ਰਵੀਨਾ ਟੰਡਨ ਨੇ ਮਿਲਖਾ ਸਿੰਘ ਨੂੰ ਯਾਦ ਕਰਦੇ ਹੋਏ ਲਿਖਿਆ “ਤੁਹਾਨੂੰ ਮਿਲਣ ਦਾ ਮਾਣ ਪ੍ਰਾਪਤ ਹੋਇਆ, ਸਾਡੇ ਦਿਲਾਂ ਵਿਚ ਹਮੇਸ਼ਾ ਤੁਹਾਡੀ ਇਕ ਵਿਸ਼ੇਸ਼ ਜਗ੍ਹਾ ਹੋਵੇਗੀ। ਜਦੋਂ ਵੀ ਸਾਨੂੰ ਪ੍ਰੇਰਿਤ ਹੋਣ ਦੀ ਜ਼ਰੂਰਤ ਹੁੰਦੀ ਹੈ, “ਭਾਗ ਮਿਲਖਾ ਭਾਗ” ਸਾਡੇ ਕੰਨਾਂ ਵਿਚ ਗੂੰਜ ਉੱਠਦਾ ਹੈ! ਓਮ ਸ਼ਾਂਤੀ”
ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਟਵੀਟ ਕਰਦੇ ਹੋਏ ਲਿਖਿਆ, ‘ਉੱਡਣਾ ਸਿੱਖ ਹੁਣ ਨਿੱਜੀ ਤੌਰ ‘ਤੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੀ ਮੌਜੂਦਗੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਵਿਰਾਸਤ ਬੇਜੋੜ ਰਹੇਗੀ.. ਮੇਰੇ ਲਈ ਇਕ ਪ੍ਰਰੇਣਾ… ਲੱਖਾਂ ਲੋਕਾਂ ਲਈ ਪ੍ਰਰੇਣਾ। ਮਿਲਖਾ ਸਿੰਘ ਸਰ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।’ ਉੱਥੇ ਹੀ ਤਾਪਸੀ ਪੰਨੂ ਨੇ ਵੀ ਮਿਲਖਾ ਸਿੰਘ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ।
Read this- ਮਿਲਖਾ ਸਿੰਘ ਆਪਣੀ ਪਤਨੀ ਨਿਰਮਲ ਕੌਰ ਨੂੰ ਮੰਨਦੇ ਸਨ ਸਭ ਤੋਂ ਵੱਡੀ ਤਾਕਤ
ਪ੍ਰਿਅੰਕਾ ਚੋਪੜਾ ਜੋਂਸ ਨੇ ਮਿਲਖਾ ਸਿੰਘ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕਰਦਿਆਂ ਲਿਖਿਆ, ‘ਤੁਹਾਡੀ ਗਰਮਜੋਸ਼ੀ ਅਤੇ ਸਵਾਗਤ ਨੇ ਸਾਡੀ ਪਹਿਲੀ ਮੁਲਾਕਾਤ ਨੂੰ ਸਪੈਸ਼ਲ ਬਣਾ ਦਿੱਤਾ ਸੀ। ਮੈਂ ਤੁਹਾਡੇ ਤੋਂ ਬਹੁਤ ਪ੍ਰੇਰਿਤ ਹਾਂ। ਤੁਹਾਡੀ ਨਿਮਰਤਾ ਤੋਂ ਪ੍ਰਭਾਵਿਤ ਹਾਂ। ਸਾਡੇ ਦੇਸ਼ ਲਈ ਤੁਹਾਡੇ ਯੋਗਦਾਨ ਤੋਂ ਪ੍ਰਭਾਵਿਤ ਹਾਂ। ਓਮ ਸ਼ਾਂਤੀ ਮਿਲਖਾ ਜੀ। ਪਰਿਵਾਰ ਲਈ ਪਿਆਰ ਅਤੇ ਪ੍ਰਾਰਥਨਾ।’ ਅਦਾਕਾਰ ਅਕਸ਼ੈ ਕੁਮਾਰ ਨੇ ਵੀ ਪੋਸਟ ਸ਼ੇਅਰ ਕਰਕੇ ਸ਼ਰਧਾਂਜਲੀ ਦਿੱਤੀ ਹੈ।
Read this- ਭਾਰਤੀ ਦੌੜਾਕ ਮਿਲਖਾ ਸਿੰਘ ਦਾ ਪੰਜਾਬ ਸਰਕਾਰ ਵਲੋਂ ਕਰਵਾਇਆ ਜਾਵੇਗਾ ਅੰਤਿਮ ਸਸਕਾਰ : ਮੁੱਖ ਮੰਤਰੀ





