ਰਣਬੀਰ ਕਪੂਰ-ਆਲੀਆ ਭੱਟ ਦਾ ਵਿਆਹ ਅੱਜ, ਕ੍ਰਿਸ਼ਨ ਰਾਜ ਬੰਗਲੇ ਤੋਂ ਨਿਕਲੇਗੀ ਬਰਾਤ

ਮੁੰਬਈ- ਰਣਬੀਰ ਕਪੂਰ ਅਤੇ ਆਲੀਆ ਭੱਟ ਅੱਜ 7 ਫੇਰੇ ਲੈਣ ਜਾ ਰਹੇ ਹਨ ਅਤੇ ਇਸ ਪਿਆਰ ਦੇ ਰਿਸ਼ਤੇ ਨੂੰ ਪਤੀ-ਪਤਨੀ ਦੇ ਰਿਸ਼ਤੇ ਵਿੱਚ ਬੰਨ੍ਹਣ ਜਾ…

ਮੁੰਬਈ- ਰਣਬੀਰ ਕਪੂਰ ਅਤੇ ਆਲੀਆ ਭੱਟ ਅੱਜ 7 ਫੇਰੇ ਲੈਣ ਜਾ ਰਹੇ ਹਨ ਅਤੇ ਇਸ ਪਿਆਰ ਦੇ ਰਿਸ਼ਤੇ ਨੂੰ ਪਤੀ-ਪਤਨੀ ਦੇ ਰਿਸ਼ਤੇ ਵਿੱਚ ਬੰਨ੍ਹਣ ਜਾ ਰਹੇ ਹਨ। ਅੱਜ ਲਾੜੇ ਦੇ ਰੂਪ ‘ਚ ਰਣਬੀਰ ਕਪੂਰ ਆਪਣੀ ਦੁਲਹਨ ਆਲੀਆ ਭੱਟ ਨੂੰ ਲੈਣ ਪਹੁੰਚਣਗੇ। ਆਲੀਆ ਅਤੇ ਰਣਬੀਰ ਦੇ ਪ੍ਰਸ਼ੰਸਕ ਹੀ ਨਹੀਂ ਬਲਕਿ ਦੋਵਾਂ ਦੇ ਪਰਿਵਾਰ ਵੀ ਇਸ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਵਿਆਹ ਦੀ ਤਰੀਕ ਨੂੰ ਲੈ ਕੇ ਕਾਫੀ ਕਿਆਸ ਲਾਏ ਜਾ ਰਹੇ ਸਨ ਪਰ 13 ਅਪ੍ਰੈਲ ਦੀ ਰਾਤ ਨੂੰ ਲਾੜੇ ਰਾਜਾ ਦੀ ਮਾਂ ਨੀਤੂ ਕਪੂਰ ਅਤੇ ਭੈਣ ਰਿਧੀਮਾ ਕਪੂਰ ਸਾਹਨੀ ਨੇ ਇਸ ‘ਤੇ ਪੱਖ ਰੱਖਦਿਆਂ ਦੱਸਿਆ ਕਿ ਵਿਆਹ ਅੱਜ ਯਾਨੀ 14 ਤਰੀਕ ਨੂੰ ਹੈ।

Also Read: ਜਯੰਤੀ ਮੌਕੇ ਬਾਬਾ ਸਾਹਿਬ ਭੀਮ ਰਾਓ ਜੀ ਨੂੰ ਸੁਖਬੀਰ ਸਿੰਘ ਬਾਦਲ ਵਲੋਂ ਸ਼ਰਧਾਂਜਲੀ

ਆਲੀਆ ਭੱਟ ਦੇ ਹੱਥਾਂ ‘ਚ ਰਣਬੀਰ ਕਪੂਰ ਦੇ ਨਾਂ ਦੀ ਮਹਿੰਦੀ ਲੱਗੀ ਹੈ। 13 ਅਪ੍ਰੈਲ ਨੂੰ ਇੱਕ ਵਿਸ਼ੇਸ਼ ਪੂਜਾ ਅਤੇ ਮਹਿੰਦੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਭੱਟ ਪਰਿਵਾਰ ਅਤੇ ਕਪੂਰ ਪਰਿਵਾਰ ਦੇ ਨਾਲ ਬਾਲੀਵੁੱਡ ਦੇ ਚੋਣਵੇਂ ਲੋਕਾਂ ਨੇ ਸ਼ਿਰਕਤ ਕੀਤੀ ਸੀ। ਹੁਣ ਅੱਜ ਯਾਨੀ 14 ਅਪ੍ਰੈਲ ਨੂੰ ਹਲਦੀ, ਚੂੜੇ ਦੀ ਰਸਮ ਹੋਵੇਗੀ ਅਤੇ ਸ਼ਾਮ ਨੂੰ ਸ਼ੁਭ ਸਮੇਂ ‘ਚ ਵਿਆਹ ਦੀ ਰਸਮ ਸ਼ੁਰੂ ਹੋਵੇਗੀ।

ਮੀਡੀਆ ਰਿਪੋਰਟਾਂ ਮੁਤਾਬਕ ਹਲਦੀ ਦਾ ਪ੍ਰੋਗਰਾਮ ਅੱਜ ਸਵੇਰੇ ਕਰੀਬ 9 ਵਜੇ ਤੋਂ ਸ਼ੁਰੂ ਹੋ ਗਿਆ ਹੈ। ਪਰਿਵਾਰ ਦੇ ਮੈਂਬਰ ਲਾੜਾ ਅਤੇ ਲਾੜੀ ਦੋਵਾਂ ਨੂੰ ਹਲਦੀ ਲਗਾਉਣਗੇ। ਇਸ ਤੋਂ ਬਾਅਦ ਆਲੀਆ ਨੂੰ ਚੂੜਾ ਪਾਇਆ ਜਾਵੇਗਾ। ਇਹ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ।

Also Read: PM ਮੋਦੀ ਨੇ ਦਿੱਤੀਆਂ ਵਿਸਾਖੀ ਦੀਆਂ ਵਧਾਈਆਂ, ਕਿਹਾ- ਸਫਲਤਾ ਤੇ ਚੜ੍ਹਦੀ ਕਲਾ ਲੈ ਕੇ ਆਵੇ ਤਿਓਹਾਰ

ਕ੍ਰਿਸ਼ਣਾ ਰਾਜ ਬੰਗਲੇ ਤੋਂ ਵਾਸਤੂ ਜਾਏਗੀ ਬਰਾਤ
ਰਣਬੀਰ ਕਪੂਰ ਦੀ ਬਰਾਤ ਮੁੰਬਈ ਦੇ ਚੇਂਬੂਰ ਸਥਿਤ ਕ੍ਰਿਸ਼ਨਾ ਰਾਜ ਬੰਗਲਾ (ਆਰ.ਕੇ. ਹਾਊਸ) ਤੋਂ ਟੋਨੀ ਪਾਲੀ ਹਿੱਲ ਇਲਾਕੇ ‘ਚ ਸਥਿਤ ਆਲੀਆ ਦੀ ‘ਵਾਸਤੂ’ ਤੱਕ ਜਾਏਗੀ। ਪੂਰਾ ਕਪੂਰ ਪਰਿਵਾਰ ਵਾਸਤੂ, ਗਾਉਣ ਅਤੇ ਨੱਚਣ ਲਈ ਆਵੇਗਾ। ਦੋਵੇਂ ਬੰਗਲੇ ਇਕ ਕਿਲੋਮੀਟਰ ਤੋਂ ਵੀ ਘੱਟ ਦੂਰੀ ‘ਤੇ ਹਨ। ਇੱਥੇ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਣਗੀਆਂ। ਕਪੂਰ ਪਰਿਵਾਰ ਲਈ ਅੱਜ ਵੱਡਾ ਦਿਨ ਹੈ, ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਪੁਲਿਸ ਦੀ ਟੁਕੜੀ ਤਾਇਨਾਤ
ਬਾਲੀਵੁੱਡ ਦੇ ਇਸ ਵੱਡੇ ਵਿਆਹ ਨੂੰ ਲੈ ਕੇ ਸੁਰੱਖਿਆ ਦੇ ਪ੍ਰਬੰਧ ਵੀ ਸਖ਼ਤ ਕਰ ਦਿੱਤੇ ਗਏ ਹਨ। 14 ਅਪ੍ਰੈਲ ਨੂੰ ਬਾਰਾਤ ਦੇ ਬਾਹਰ ਨਿਕਲਣ ‘ਤੇ ਇਸ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਪੁਲਿਸ ਮੁਲਾਜ਼ਮਾਂ ਦੀ ਇੱਕ ਟੁਕੜੀ ਤਾਇਨਾਤ ਕੀਤੀ ਗਈ ਹੈ।

Also Read: CM ਭਗਵੰਤ ਮਾਨ ਦੀ ਜਲੰਧਰ ਫੇਰੀ: ਬਾਬਾ ਸਾਹਿਬ ਨੂੰ ਕਰਨਗੇ ਸ਼ਰਧਾਂਜਲੀ ਭੇਟ

ਰਿਸੈਪਸ਼ਨ 17 ਅਪ੍ਰੈਲ ਨੂੰ ਹੋਵੇਗਾ
ਰਣਬੀਰ-ਆਲੀਆ ਦੇ ਵਿਆਹ ‘ਚ ਬਹੁਤ ਘੱਟ ਮਹਿਮਾਨ ਸ਼ਾਮਲ ਹੋਣ ਜਾ ਰਹੇ ਹਨ। ਵਿਆਹ ਤੋਂ ਬਾਅਦ ਉਨ੍ਹਾਂ ਨੇ ਇਕ ਗ੍ਰੈਂਡ ਰਿਸੈਪਸ਼ਨ ਦਾ ਆਯੋਜਨ ਕੀਤਾ ਹੈ, ਜਿਸ ‘ਚ ਬਾਲੀਵੁੱਡ ਦੇ ਸਾਰੇ ਸੈਲੇਬਸ ਪਹੁੰਚਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ 17 ਅਪ੍ਰੈਲ ਨੂੰ ਇਹ ਰਿਸੈਪਸ਼ਨ ਇਕ ਫਾਈਵ ਸਟਾਰ ਹੋਟਲ ‘ਚ ਹੋਵੇਗਾ, ਜਿਸ ‘ਚ ਇੰਡਸਟਰੀ ਦੇ ਸਾਰੇ ਲੋਕਾਂ ਨੂੰ ਸੱਦਾ ਭੇਜਿਆ ਜਾਵੇਗਾ।

Leave a Reply

Your email address will not be published. Required fields are marked *