ਰਾਜ ਕੁੰਦਰਾ ਮਾਮਲਾ: ਨਿਊਡ ਵੀਡੀਓ ਨੂੰ ਲੈ ਕੇ ਲੜਕੀ ਦਾ ਖੁਲਾਸਾ, ਕਿਹਾ-ਧੋਖੇ ਨਾਲ ਕੀਤਾ ਗਿਆ ਵੀਡੀਓ ਪੋਸਟ

ਮੁੰਬਈ: ਪੋਰਨੋਗ੍ਰਾਫੀ ਮਾਮਲੇ (Pornography Case) ਵਿਚ ਕਾਰੋਬਾਰੀ ਰਾਜ ਕੁੰਦਰਾ (Raj Kundra) ਦੀ ਗ੍ਰਿਫਤਾਰੀ ਤੋਂ ਬਾਅਦ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇਸ ਮਾਮਲੇ ਵਿਚ…

ਮੁੰਬਈ: ਪੋਰਨੋਗ੍ਰਾਫੀ ਮਾਮਲੇ (Pornography Case) ਵਿਚ ਕਾਰੋਬਾਰੀ ਰਾਜ ਕੁੰਦਰਾ (Raj Kundra) ਦੀ ਗ੍ਰਿਫਤਾਰੀ ਤੋਂ ਬਾਅਦ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇਸ ਮਾਮਲੇ ਵਿਚ ਇਕ ਹੋਰ ਨਵਾਂ ਖੁਲਾਸਾ ਹੋਇਆ ਹੈ। ਮਾਮਲੇ ‘ਚ ਇਕ ਲੜਕੀ ਨੇ ਦੋਸ਼ ਲਗਾਇਆ ਕਿ ਸ਼ੂਟਿੰਗ ਦੌਰਾਨ ਇਹ ਉਸ ਤੋਂ ਲੁਕਿਆ ਹੋਇਆ ਸੀ ਕਿ ਵੀਡੀਓ ‘ਚ ਉਸ ਦੇ ਗੁਪਤ ਅੰਗ ਵੀ ਦਿਖਾਏ ਜਾਣਗੇ। ਵੀਡੀਓ ਸ਼ੂਟ ਕਰਨ ਤੋਂ ਪਹਿਲਾਂ ਉਸ ਨੂੰ ਦੱਸਿਆ ਗਿਆ ਸੀ ਕਿ ਵੀਡੀਓ ਵਿਚ ਉਸ ਦੇ ਪ੍ਰਾਈਵੇਟ ਪਾਰਟਸ ਨਹੀਂ ਦਿਖਾਏ ਜਾਣਗੇ। ਪਰ ਧੋਖੇ ਨਾਲ ਉਨ੍ਹਾਂ ਦੇ ਵੀਡੀਓ ਲੈ ਕੇ ਉਨ੍ਹਾਂ ਨੂੰ ਐਪ ਉੱਤੇ ਟੈਲੀਕਾਸਟ ਕੀਤਾ ਗਿਆ।

ਪੜੋ ਹੋਰ ਖਬਰਾਂ: ਭਾਰਤ ਨੂੰ ਜਲਦੀ ਮਿਲ ਸਕਦੀ ਹੈ ਸਿੰਗਲ ਡੋਜ਼ ਕੋਰੋਨਾ ਵੈਕਸੀਨ, ਜਾਨਸਨ ਐਂਡ ਜਾਨਸਨ ਨੇ ਕੀਤਾ ਅਪਲਾਈ

ਪੀੜਤ ਲੜਕੀ ਨੇ ਇਸ ਸਬੰਧ ਵਿਚ ਮਾਲਵਾੜੀ ਪੁਲਿਸ ਸਟੇਸ਼ਨ ਵਿਚ ਐੱਫਆਈਆਰ ਵੀ ਦਰਜ ਕਰਵਾਈ ਹੈ। ਪੀੜਤ ਲੜਕੀ ਨੇ ਬੁੱਧਵਾਰ ਨੂੰ ਇਸ ਸਬੰਧ ਵਿਚ ਕੇਸ ਦਰਜ ਕਰਵਾਇਆ ਹੈ। ਹਾਲਾਂਕਿ ਹੁਣ ਤੱਕ ਬਹੁਤ ਸਾਰੀਆਂ ਲੜਕੀਆਂ ਇਸ ਮਾਮਲੇ ਵਿਚ ਅੱਗੇ ਆਈਆਂ ਹਨ, ਜਿਨ੍ਹਾਂ ਨੇ ਪੋਰਨੋਗ੍ਰਾਫੀ ਦੇ ਮਾਮਲੇ ਵਿਚ ਗੰਭੀਰ ਖੁਲਾਸੇ ਕੀਤੇ ਹਨ। ਰਾਜ ਕੁੰਦਰਾ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ 19 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ।

ਟਾਈਮਜ਼ ਨਾਓ ਦੀ ਰਿਪੋਰਟ ਦੇ ਅਨੁਸਾਰ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਦੀ ਟੀਮ ਨੇ ਬਾਲਗ ਫਿਲਮ ਮਾਮਲੇ ਵਿਚ ਪੇਸ਼ ਹੋਈ ਪੀੜਤ ਲੜਕੀ ਦੇ ਬਿਆਨ ਦਰਜ ਕੀਤੇ ਹਨ। ਰਿਪੋਰਟ ਦੇ ਅਨੁਸਾਰ ਲੜਕੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਸਿਰਫ ਉਸ ਦੇ ਇੰਟੀਮੇਟ ਦ੍ਰਿਸ਼ ਸ਼ੂਟ ਕੀਤੇ ਜਾਣਗੇ ਅਤੇ ਉਸ ਦੇ ਗੁਪਤ ਅੰਗ ਨਹੀਂ ਦਿਖਾਏ ਜਾਣਗੇ।

ਪੜੋ ਹੋਰ ਖਬਰਾਂ: ਸ਼ਰਮਸਾਰ! ਮਤਰੇਏ ਪਿਓ ਵਲੋਂ 3 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ

ਇਸ ਸਬੰਧ ਵਿਚ ਉਸ ਨਾਲ ਇਕ ਸਮਝੌਤਾ ਵੀ ਕੀਤਾ ਗਿਆ ਸੀ ਅਤੇ ਸ਼ੂਟਿੰਗ ਲਈ ਕੁਝ ਹਜ਼ਾਰ ਰੁਪਏ ਦਿੱਤੇ ਗਏ ਸਨ। ਪੀੜਤਾ ਨੂੰ ਉਸ ਦੇ ਇੱਕ ਦੋਸਤ ਨੇ ਦੱਸਿਆ ਕਿ ਐਪ ‘ਤੇ ਉਸ ਕੋਲ ਇੱਕ ਅਡਲਟ ਵੀਡੀਓ ਹੈ। ਜਿਸ ਤੋਂ ਬਾਅਦ ਜਦੋਂ ਪੀੜਤਾ ਨੇ ਵੀਡੀਓ ਨੂੰ ਦੇਖਿਆ ਤਾਂ ਪਤਾ ਲੱਗਾ ਕਿ ਉਸਦਾ ਵੀਡੀਓ ਬਿਨਾਂ ਕਿਸੇ ਕੱਟ ਦੇ ਐਪ ਉੱਤੇ ਪਾ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਤੱਕ ਕਈ ਲੜਕੀਆਂ ਨੇ ਮਾਮਲੇ ‘ਤੇ ਆਪਣੀ ਗਵਾਹੀ ਦਿੱਤੀ ਹੈ।

Leave a Reply

Your email address will not be published. Required fields are marked *