ਕੋਰੋਨਾ ਪੀੜਤਾਂ ਲਈ ਅੱਗੇ ਆਈ ਬਾਲੀਵੁੱਡ ਅਭਿਨੇਤਰੀ ਹੇਮਾ ਮਾਲਿਨੀ, ਕੀਤੀ ਮਦਦ

ਨਵੀਂ ਦਿੱਲੀ (ਇੰਟ.)-ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿੱਚ ਹਸਪਤਾਲਾਂ ਵਿੱਚ ਬੈੱਡ, ਆਕਸੀਜਨ ਅਤੇ ਦਵਾਈਆਂ ਦੀ ਭਾਰੀ ਘਾਟ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਸਰਕਾਰਾਂ ਇਸ…

ਨਵੀਂ ਦਿੱਲੀ (ਇੰਟ.)-ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿੱਚ ਹਸਪਤਾਲਾਂ ਵਿੱਚ ਬੈੱਡ, ਆਕਸੀਜਨ ਅਤੇ ਦਵਾਈਆਂ ਦੀ ਭਾਰੀ ਘਾਟ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਸਰਕਾਰਾਂ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ। ਉਥੇ ਹੀ ਬਾਲੀਵੁਡ ਦੇ ਵੀ ਕਈ ਸਿਤਾਰੇ ਦਵਾਈਆਂ ਅਤੇ ਆਕਸੀਜਨ ਦੀ ਮਾਰ ਝੱਲ ਰਹੇ ਕੋਰੋਨਾ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਇਸ ਸਭ ਦੇ ਵਿੱਚ ਹੁਣ ਬਾਲੀਵੁੱਡ ਐਕਟ੍ਰੈਸ ਅਤੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਵੀ ਕੋਰੋਨਾ ਪੀੜਤਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ।
ਹੇਮਾ ਮਾਲਿਨੀ ਮਥੁਰਾ ਸੀਟ ਤੋਂ ਭਾਜਪਾ ਦੀ ਸੰਸਦ ਮੈਂਬਰ ਹੈ। ਅਜਿਹੇ ਵਿੱਚ ਉਨ੍ਹਾਂ ਨੇ ਆਪਣੇ ਸੰਸਦੀ ਖੇਤਰ ਵਿੱਚ 7 ਆਕਸੀਜਨ ਵਧਾਉਣ ਵਾਲੀਆਂ ਮਸ਼ੀਨਾਂ ਨੂੰ ਸਥਾਪਤ ਕੀਤਾ ਹੈ।ਇਸ ਗੱਲ ਦੀ ਜਾਣਕਾਰੀ ਐਕਟਰੈਸ ਨੇ ਆਪਣੇ ਸੋਸ਼ਲ ਮੀਡਿਆ ਅਕਾਉਂਟ ‘ਤੇ ਦਿੱਤੀ ਹੈ। ਹੇਮਾ ਮਾਲਿਨੀ ਨੇ ਆਪਣੇ ਅਧਿਕਾਰਤ ਟਵਿਟਰ ਅਕਾਉਂਟ ‘ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਨ੍ਹਾਂ ਵਲੋਂ ਲਗਾਈ ਜਾ ਰਹੀਆਂ ਆਕਸੀਜਨ ਮਸ਼ੀਨਾਂ ਨੂੰ ਲੋਕ ਹਸਪਤਾਲਾਂ ਵਿੱਚ ਲਗਾਉਂਦੇ ਹੋਏ ਵਿਖਾਈ ਦੇ ਰਹੇ ਹਨ।

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਐਕਟਰੈਸ ਨੇ ਆਪਣੇ ਟਵੀਟ ਵਿੱਚ ਲਿਖਿਆ, ਬ੍ਰਜ ਵਾਸੀਆਂ ਦੀ ਸੇਵਾ ਲਈ ਜਨਪਦ ਮਥੁਰਾ ਵਿੱਚ 7 ਆਕਸੀਜਨ ਮਸ਼ੀਨ ਸਥਾਪਤ ਕਰਵਾ ਕੇ ਮੈਂ ਆਪਣੇ-ਆਪ ਨੂੰ ਧੰਨ ਮਹਿਸੂਸ ਕਰ ਰਹੀ ਹਾਂ। ਛੇਤੀ ਹੀ ਜਨਪਦ ਮਥੁਰਾ ਵਿੱਚ ਅਤੇ ਆਕਸੀਜਨ ਮਸ਼ੀਨਾਂ ਪੇਂਡੂ ਖੇਤਰ ਦੇ ਬ੍ਰਜ ਵਾਸੀਆਂ ਲਈ ਸਮਰਪਿਤ ਕਰ ਰਹੀ ਹਾਂ। ਇਸ ਤਰ੍ਹਾਂ ਜਨਪਦ ਵਿੱਚ ਲੱਗਭੱਗ 60 ਆਕਸੀਜਨ ਬੈੱਡ ਹੋਰ ਮੁਹੱਈਆ ਕਰਵਾਏ ਜਾਣਗੇ।
ਉਥੇ ਹੀ ਇਸ ਤੋਂ ਇਲਾਵਾ ਹੇਮਾ ਮਾਲਿਨੀ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਵਿਦੇਸ਼ਾਂ ਤੋਂ ਡਾਕਟਰੀ ਦੀ ਪੜਾਈ ਕਰ ਕੇ ਆਏ ਡਾਕਟਰਾਂ ਨੂੰ ਫਿਲਹਾਲ ਕੋਵਿਡ-19 ਦੇ ਇਲਾਜ ਦੀ ਜ਼ਿੰਮੇਦਾਰੀ ਦਿੱਤੀ ਜਾਵੇ।
ਇਸ ਸੰਬੰਧ ਵਿੱਚ ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨਾਲ ਫੋਨ ‘ਤੇ ਗੱਲਬਾਤ ਕੀਤੀ। ਛੇਤੀ ਹੀ ਅਜਿਹੇ ਡਾਕਟਰਾਂ ਦੀ ਟੀਮ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ। ਹੇਮਾ ਮਾਲਿਨੀ ਨੇ ਹਰਸ਼ਵਰਧਨ ਨਾਲ ਫੋਨ ‘ਤੇ ਗੱਲਬਾਤ ਕਰ ਕੇ ਕਿਹਾ ਹੈ ਕਿ ਕੋਵਿਡ-19 ਦੇ ਵਾਇਰਸ ਨੂੰ ਹਰਾਉਣ ਲਈ ਹੋਰ ਡਾਕਟਰਾਂ ਦੀ ਲੋੜ ਹੈ। ਵਿਦੇਸ਼ਾਂ ਤੋਂ ਮੈਡੀਕਲ ਡਿਗਰੀ ਦੀ ਪੜ੍ਹਾਈ ਕਰ ਕੇ ਆਉਣ ਵਾਲੇ ਡਾਕਟਰਾਂ ਨੂੰ ਐੱਫ.ਐੱਮ.ਜੀ.ਈ. ਦੀ ਪ੍ਰੀਖਿਆ ਪਾਸ ਕੀਤੇ ਬਿਨਾਂ ਪ੍ਰੈਕਟਿਸ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ, ਪਰ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਲਾਜ਼ਮੀ ਹੈ ਕਿ ਉਨ੍ਹਾਂ ਨੂੰ ਇਜਾਜ਼ਤ ਦਿੱਤੀ ਜਾਵੇ। ਅਜਿਹੇ ਡਾਕਟਰਾਂ ਦੀ ਗਿਣਤੀ ਸੂਬੇ ਦੇ ਹਰੇਕ ਜ਼ਿਲੇ ਵਿਚ ਹਨ।

Leave a Reply

Your email address will not be published. Required fields are marked *