ਮੁੰਬਈ-ਪੁਣੇ ਐਕਸਪ੍ਰੈਸ ਹਾਦਸੇ ‘ਚ ਜ਼ਖਮੀ ਹੋਈ ਬਾਲੀਵੁੱਡ ਅਦਾਕਾਰ ਸ਼ਬਾਨਾ ਆਜ਼ਮੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੀਤੀ ਰਾਤ ਮੁੰਬਈ-ਪੁਣੇ ਐਕਸਪ੍ਰੈਸ ਹਾਦਸੇ ‘ਚ ਬਾਲੀਵੁੱਡ ਅਦਾਕਾਰ ਸ਼ਬਾਨਾ ਆਜ਼ਮੀ ਦੇ ਜ਼ਖਮੀ ਹੋਣ ਦੀ ਖਬਰ ਪੂਰੀ ਦੁਨਿਆ ‘ਚ ਫੈਲ ਗਈ। ਦੱਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੀਤੀ ਰਾਤ ਮੁੰਬਈ-ਪੁਣੇ ਐਕਸਪ੍ਰੈਸ ਹਾਦਸੇ ‘ਚ ਬਾਲੀਵੁੱਡ ਅਦਾਕਾਰ ਸ਼ਬਾਨਾ ਆਜ਼ਮੀ ਦੇ ਜ਼ਖਮੀ ਹੋਣ ਦੀ ਖਬਰ ਪੂਰੀ ਦੁਨਿਆ ‘ਚ ਫੈਲ ਗਈ। ਦੱਸ ਦਈਏ ਖਾਲਾਪੁਰ ਟੋਲ ਪਲਾਜਾ ਕੋਲ ਉਨ੍ਹਾਂ ਦੀ ਕਾਰ ਦੀ ਟਰੱਕ ਨਾਲ ਟਕੱਰ ਹੋਣ ਕਾਰਨ ਉਨ੍ਹਾਂ ਦੀ ਨੱਕ ਅਤੇ ਮੁੰਹ ‘ਚ ਸੱਟ ਵਜੀ ਹੈ।

 Shabana Azmi's Accident
Shabana Azmi’s Accident

ਮੌਕੇ ‘ਤੇ ਹੀ ਸ਼ਬਾਨਾ ਆਜ਼ਮੀ ਨੂੰ ਐਮਜੀਐਮ ਹਸਪਤਾਲ ਮੁੰਬਈ ‘ਚ ਭਰਤੀ ਕਰਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਹਨ। ਸ਼ਬਾਨਾ ਆਜ਼ਮੀ ਨਾਲ ਮੌਜੂਦ ਉਨ੍ਹਾਂ ਦੇ ਪਤੀ ਗਾਇਕ ਜਾਵੇਦ ਅਖਤਰ ਵੀ ਸਨ, ਜਿਨ੍ਹਾਂ ਨੂੰ ਕੋਈ ਸੱਟ ਨਹੀਂ ਵਜੀ ਹੈ।

ਰਾਏਗੜ ਦੇ ਸੁਪਰਡੈਂਟ ਅਨਿਲ ਪਾਰਸਕਰ ਦੇ ਅਨੁਸਾਰ, ਇਹ ਘਟਨਾ ਮੁੰਬਈ ਤੋਂ ਖਾਲਾਪੁਰ ਦੇ ਨੇੜੇ 60 ਕਿਲੋਮੀਟਰ ਦੀ ਦੂਰੀ ‘ਤੇ ਵਾਪਰਿਆ ਹੈ। ਹੁਣ ਸ਼ਬਾਨਾ ਆਜ਼ਮੀ ਨੂੰ ਦੂਜੇ ਹਸਪਤਾਲ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਇਲਾਜ ਲਈ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਦੌਰਾਨ ਹਸਪਤਾਲ ਦੇ ਸੀਈਓ ਅਤੇ ਕਾਰਜਕਾਰੀ ਡਾਇਰੈਕਟਰ ਡਾ. ਸੰਤੋਸ਼ ਸ਼ੈੱਟੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ, ਸ਼ਬਾਨਾ ਆਜ਼ਮੀ ਦੀ ਹਾਲਤ ਹੁਣ ਸਥਿਰ ਹੈ ਅਤੇ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਇਸ ਮੌਕੇ ਕਈ ਬਾਲੀਵੁੱਡ ਅਦਾਕਾਰ ਸ਼ਬਾਨਾ ਆਜ਼ਮੀ ਦਾ ਹਾਲ ਲੈਣ ਲਈ ਹਸਪਤਾਲ ਜਾਂਦੇ ਦਿਖਾਈ ਦਿੱਤੇ ਹਨ। ਦੱਸ ਦਈਏ ਹਾਦਸਾ ਖਤਰਨਾਕ ਸੀ ਪਰ ਬਚਾਅ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, “ਇਕ ਹਾਦਸੇ ਵਿੱਚ ਸ਼ਬਾਨਾ ਆਜ਼ਮੀ ਜੀ ਦੇ ਸੱਟ ਲੱਗਣ ਦੀ ਖ਼ਬਰ ਦੁਖਦਾਈ ਹੈ। ਮੈਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰਦਾ ਹਾਂ।”

Leave a Reply

Your email address will not be published. Required fields are marked *