ਮੁੰਬਈ (ਇੰਟ.)-15 ਸਾਲ ਦੀ ਵਿਆਹ ਤੋਂ ਬਾਅਦ ਆਮਿਰ ਖਾਨ (Aamir Khan) ਅਤੇ ਕਿਰਣ ਰਾਓ (Kiran Rao) ਨੇ ਆਪਣੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ। ਆਮਿਰ ਅਤੇ ਕਿਰਣ ਨੇ ਇਕ ਜੁਆਇੰਟ ਸਟੇਟਮੈਂਟ ਵਿਚ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਹੁਣ ਦੋਵਾਂ ਦੇ ਸਤੇ ਵੱਖ ਹੋ ਰਹੇ ਹਨ। ਦੋਵੇਂ ਹੁਣ ਆਪਣੀ ਜ਼ਿੰਦਗੀ ਨੂੰ ਪਤੀ-ਪਤਨੀ ਦੀ ਬਜਾਏ ਵੱਖ-ਵੱਖ ਜੀਣਗੇ। ਇਹ ਖਬਰ ਦੋਹਾਂ ਦੇ ਫੈਂਸ ਲਈ ਹੈਰਾਨ ਕਰਨ ਵਾਲੀ ਹੈ।
Read this- ਉੱਤਰਾਖੰਡ ਵਿਚ ਸਿਆਸੀ ਭੂਚਾਲ, ਮੁੱਖ ਮੰਤਰੀ ਰਾਵਤ ਨੇ ਦਿੱਤਾ ਅਸਤੀਫਾ
ਆਮਿਰ ਖਾਨ ਅਤੇ ਕਿਰਣ ਰਾਓ ਨੇ ਆਪਣੀ ਸਟੇਟਮੈਂਟ ਵਿਚ ਲਿਖਿਆ ਕਿ ਇਨ੍ਹਾਂ 15 ਖੂਬਸੂਰਤ ਸਾਲਾਂ ਵਿਚ ਅਸੀਂ ਇਕੱਠੇ ਜੀਵਨ ਭਰ ਦੇ ਤਜ਼ਰਬੇ, ਆਨੰਦ ਅਤੇ ਖੁਸ਼ੀ ਨੂੰ ਸ਼ੇਅਰ ਕੀਤਾ ਹੈ। ਸਾਡਾ ਰਿਸ਼ਤਾ ਸਿਰਫ ਵਿਸ਼ਵਾਸ, ਸਨਮਾਨ ਅਤੇ ਪਿਆਰ ਵਿਚ ਬੀਤਿਆ ਹੈ। ਹੁਣ ਅਸੀਂ ਆਪਣੇ ਜੀਵਨ ਵਿਚ ਇਕ ਨਵਾਂ ਅਧਿਆਏ ਸ਼ੁਰੂ ਕਰਨਾ ਚਾਹਾਂਗੇ। ਪਤੀ-ਪਤਨੀ ਦੇ ਰੂਪ ਵਿਚ ਨਹੀਂ, ਸਗੋਂ ਸਹਿ-ਮਾਤਾ-ਪਿਤਾ ਅਤੇ ਪਰਿਵਾਰ ਦੇ ਰੂਪ ਵਿਚ। ਅਸੀਂ ਕੁਝ ਸਮਾਂ ਪਹਿਲਾਂ ਵੱਖ ਹੋਣ ਦੇ ਪਲਾਨ ਨੂੰ ਸ਼ੁਰੂ ਕੀਤਾ ਸੀ। ਹੁਣ ਇਸ ਵਿਵਸਥਾ ਨੂੰ ਰਸਮੀ ਰੂਪ ਦੇਣ ਵਿਚ ਸਹਿਜ ਮਹਿਸੂਸ ਕਰ ਰਹੇ ਹਾਂ।
ਉਨ੍ਹਾਂ ਨੇ ਅੱਗੇ ਲਿਖਿਆ ਅਸੀਂ ਦੋਵੇਂ ਵੱਖ-ਵੱਖ ਰਹਿਣ ਦੇ ਬਾਵਜੂਦ ਆਪਣੇ ਜੀਵਨ ਨੂੰ ਇਕ ਵਿਸਥਾਰਤ ਪਰਿਵਾਰ ਦੀ ਤਰ੍ਹਾਂ ਸ਼ੇਅਰ ਕਰਾਂਗੇ। ਅਸੀਂ ਆਪਣੇ ਪੁੱਤਰ ਆਜ਼ਾਦ ਦੇ ਪ੍ਰਤੀ ਸਮਰਪਿਤ ਮਾਤਾ-ਪਿਤਾ ਹਾਂ, ਜਿਨ੍ਹਾਂ ਦਾ ਪਾਲਨ-ਪੋਸ਼ਣ ਅਸੀਂ ਮਿਲ ਕੇ ਕਰਾਂਗੇ। ਅਸੀਂ ਫਿਲਮਾਂ, ਪਾਣੀ ਫਾਊਂਡੇਸ਼ਨ ਅਤੇ ਹੋਰ ਪ੍ਰਾਜੈਕਟਾਂ ‘ਤੇ ਵੀ ਸਹਿਯੋਗੀ ਵਜੋਂ ਕੰਮ ਕਰਨਾ ਜਾਰੀ ਰੱਖਾਂਗੇ। ਜਿਨ੍ਹਾਂ ਬਾਰੇ ਅਸੀਂ ਦਿਲੋਂ ਪਰਵਾਹ ਕਰਦੇ ਹਾਂ।
ਦੱਸ ਦਈਏ ਕਿ ਆਮਿਰ ਖਾਨ ਅਤੇ ਕਿਰਣ ਰਾਓ ਦੀ ਮੁਲਾਕਾਤ ਫਿਲਮ ਲਗਾਨ ਦੇ ਸੈੱਟ ਤੋਂ ਹੋਈ ਸੀ। ਕਿਰਨ ਫਿਲਮ ਲਗਾਨ ਵਿਚ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕਰ ਰਹੀ ਸੀ। ਦੋਹਾਂ ਨੂੰ ਪਿਆਰ ਹੋਇਆ ਅਤੇ ਦੋਹਾਂ ਨੇ 28 ਦਸੰਬਰ 2005 ਨੂੰ ਵਿਆਹ ਕਰ ਲਿਆ ਸੀ। 2011 ਵਿਚ ਸੇਰੋਗੇਸੀ ਦੀ ਮਦਦ ਨਾਲ ਦੋਹਾਂ ਨੇ ਪੁੱਤਰ ਆਜ਼ਾਦ ਦਾ ਸਵਾਗਤ ਕੀਤਾ ਸੀ।
15 ਸਾਲ ਦੇ ਇਸ ਰਿਸ਼ਤੇ ਵਿਚ ਕਿਰਣ ਅਤੇ ਆਮਿਰ ਨੇ ਕਈ ਉਤਰਾਅ-ਚੜਾਅ ਵੇਖੇ ਹਨ ਅਤੇ ਕਈ ਚੀਜ਼ਾਂ ਦਾ ਮਿਲ ਕੇ ਸਾਹਮਣਾ ਕੀਤਾ ਹੈ। ਕਿਰਣ ਤੋਂ ਪਹਿਲਾਂ ਆਮਿਰ ਖਾਨ ਨੇ ਰੀਨਾ ਦੱਤਾ ਨਾਲ ਵਿਆਹ ਕੀਤਾ ਸੀ। ਹਾਲਾਂਕਿ ਮੰਨਿਆ ਜਾਂਦਾ ਹੈ ਕਿ ਕਿਰਣ ਦੇ ਪਿਆਰ ਵਿਚ ਪੈਣ ਤੋਂ ਬਾਅਦ ਉਨ੍ਹਾਂ ਨੇ ਰੀਨਾ ਦੱਤਾ ਨਾਲ ਆਪਣੇ ਵਿਆਹ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਸੀ। ਰੀਨਾ ਦੱਤਾ ਨਾਲ ਆਮਿਰ ਖਾਨ ਦੇ ਦੋ ਬੱਚੇ, ਆਇਰਾ ਖਾਨ ਅਤੇ ਜੁਨੈਦ ਖਾਨ ਹਨ।





