ਕ੍ਰਿਕਟ ਦੇ ਮੈਦਾਨ ਉਤੇ ਖੂਨੀ ਝੜਪ, ਬਹਿਸ ਬਦਲੀ ਹੱਥੋਪਾਈ ਵਿਚ ਫਿਰ ਹੋ ਗਿਆ ਕਾਂਡ, ਬੈਟ ਮਾਰ ਮਾਰ….

Delhi News : ਕ੍ਰਿਕਟ ਦਾ ਮੈਦਾਨ ਖੇਡ-ਖੇਡ ਵਿਚ ਲੜਾਈ ਦਾ ਮੈਦਾਨ ਬਣ ਗਿਆ। ਇਕ ਨੌਜਵਾਨ ਦਾ ਬੈਟ ਨਾਲ ਕੁੱਟ ਕੁੱਟ ਕੇ ਕਤਲ ਕਰ ਦਿੱਤਾ ਗਿਆ।…

Delhi News : ਕ੍ਰਿਕਟ ਦਾ ਮੈਦਾਨ ਖੇਡ-ਖੇਡ ਵਿਚ ਲੜਾਈ ਦਾ ਮੈਦਾਨ ਬਣ ਗਿਆ। ਇਕ ਨੌਜਵਾਨ ਦਾ ਬੈਟ ਨਾਲ ਕੁੱਟ ਕੁੱਟ ਕੇ ਕਤਲ ਕਰ ਦਿੱਤਾ ਗਿਆ। ਉਸ ਦੀ ਛਾਤੀ ਉਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਵੀ ਵਾਰ ਕੀਤਾ ਗਿਆ। ਇਹ ਮਾਮਲਾ ਰਾਜਧਾਨੀ ਦਿੱਲੀ ਵਿਚ ਉੱਤਰੀ-ਪੱਛਮੀ ਦਿੱਲੀ ਦੇ ਭਾਰਤ ਨਗਰ ਥਾਣਾ ਖੇਤਰ ਦਾ ਹੈ। ਅਸ਼ੋਕ ਵਿਹਾਰ ਫੇਜ਼ 4 ਰਾਮਲੀਲ੍ਹਾ ਗਰਾਊਂਡ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਘਟਨਾ ਮੁਤਾਬਕ ਭਾਰਤ ਨਗਰ ਥਾਣਾ ਖੇਤਰ ਦੇ ਅਸ਼ੋਕ ਵਿਹਾਰ ‘ਚ ਇਕ ਗਰਾਊਂਡ ‘ਚ ਕ੍ਰਿਕਟ ਖੇਡ ਰਹੇ ਕੁਝ ਲੜਕਿਆਂ ਵਿਚਾਲੇ ਲੜਾਈ ਹੋ ਗਈ। ਇਸ ਦੌਰਾਨ ਇੱਕ ਲੜਕੇ ਦੀ ਕੁੱਟਮਾਰ ਕੀਤੀ ਗਈ।
ਇਹ ਝਗੜਾ ਹੱਥੋਪਾਈ ਵਿੱਚ ਬਦਲ ਗਿਆ। ਕੁਨਾਲ ਨੇ ਆਪਣੇ ਭਰਾ 25 ਸਾਲਾ ਵਿਸ਼ਾਲ ਨੂੰ ਗਰਾਊਂਡ ਵਿਚ ਬੁਲਾਇਆ। ਵਿਸ਼ਾਲ ਦੇ ਆਉਂਦੇ ਹੀ ਲੜਾਈ ਸ਼ੁਰੂ ਹੋ ਗਈ। ਮੁਲਜ਼ਮਾਂ ਨੇ ਵਿਸ਼ਾਲ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਲੜਾਈ ਦੌਰਾਨ ਵਿਸ਼ਾਲ ਦੀ ਛਾਤੀ ‘ਤੇ ਵੀ ਤੇਜ਼ਧਾਰ ਚੀਜ਼ ਨਾਲ ਕਈ ਵਾਰ ਕੀਤੇ ਗਏ। ਵਿਸ਼ਾਲ ਲਹੂ ਲੁਹਾਨ ਹਾਲਤ ਵਿਚ ਗਰਾਊਂਡ ਵਿਚ ਹੀ ਡਿੱਗ ਪਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ।

Leave a Reply

Your email address will not be published. Required fields are marked *