CM ਭਗਵੰਤ ਮਾਨ ‘ਤੇ BJP ਨੇ ਵਿੰਨ੍ਹਿਆ ਨਿਸ਼ਾਨਾ, ਕੀਤੀ ਇਹ ਮੰਗ

ਚੰਡੀਗੜ੍ਹ : ਪੰਜਾਬ ਵਿਚ ਹੁਣ ਫੋਟੋ ‘ਤੇ ਸਿਆਸਤ ਸ਼ੁਰੂ ਹੋ ਗਈ ਹੈ। ਨਵੇਂ ਸੀ.ਐੱਮ. ਭਗਵੰਤ ਮਾਨ (CM Bhagwant mann) ਦੇ ਕਾਰਜਕਾਲ ਵਿਚ ਵਾਅਦੇ ਮੁਤਾਬਕ ਉਨ੍ਹਾਂ…

ਚੰਡੀਗੜ੍ਹ : ਪੰਜਾਬ ਵਿਚ ਹੁਣ ਫੋਟੋ ‘ਤੇ ਸਿਆਸਤ ਸ਼ੁਰੂ ਹੋ ਗਈ ਹੈ। ਨਵੇਂ ਸੀ.ਐੱਮ. ਭਗਵੰਤ ਮਾਨ (CM Bhagwant mann) ਦੇ ਕਾਰਜਕਾਲ ਵਿਚ ਵਾਅਦੇ ਮੁਤਾਬਕ ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ (Bhagat Singh) ਅਤੇ ਡਾ. ਬੀ.ਆਰ. ਅੰਬੇਡਕਰ ਦੀਆਂ ਤਸਵੀਰਾਂ ਲਗਾਈਆਂ ਹਨ। ਇਸ ਦੀ ਤਸਵੀਰ ਬਾਹਰ ਆਈ ਤਾਂ ਵਿਰੋਧੀਆਂ ਨੇ ਆਲੋਚਨਾ ਸ਼ੁਰੂ ਕਰ ਦਿੱਤੀ। ਬੀ.ਜੇ.ਪੀ. ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ (Subhash Sharma) ਨੇ ਕਿਹਾ ਕਿ ਇਥੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲੱਗੀ ਸੀ। ਉਸ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੇ ਮੁਆਫੀ ਮੰਗ ਕੇ ਤੁਰੰਤ ਫੋਟੋ ਵਾਪਸ ਲਗਾਉਣ ਲਈ ਕਿਹਾ ਹੈ। ਸੋਸ਼ਲ ਮੀਡੀਆ (Social Media) ‘ਤੇ ਇਸ ਮੁੱਦੇ ‘ਤੇ ਖੂਬ ਬਹਿਸ ਹੋ ਰਹੀ ਹੈ। ਲੋਕਾਂ ਨੇ ਪੰਜਾਬ ਵਿਚ ਸੀ.ਐੱਮ. ਰਹੇ ਕੈਪਟਨ ਅਮਰਿੰਦਰ ਸਿਂਘ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮੁੱਖ ਮੰਤਰੀ ਕਾਰਜਕਾਲ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਵਿਚ ਕਿਹਾ ਗਿਆ ਜਦੋਂ ਕੈਪਟਨ (Captain) ਅਤੇ ਬਾਦਲ ਸੀ.ਐੱਮ. ਸਨ ਤਾਂ ਆਫਿਸ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲੱਗੀ ਸੀ।

 

ਹੁਣ ਭਗਵੰਤ ਮਾਨ ਦੇ ਸੀ.ਐੱਮ. ਬਣਦੇ ਹੀ ਉਸ ਤਸਵੀਰ ਨੂੰ ਹਟਾ ਦਿੱਤਾ ਗਿਆ। ਹਾਲਾਂਕਿ ਅਧਿਕਾਰਤ ਤੌਰ ‘ਤੇ ਸਰਕਾਰ ਜਾਂ ਸੀ.ਐੱਮ. ਦਫਤਰ ਨੇ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।ਸੀ.ਐੱਮ. ਦਫਤਰ ਵਿਚ ਡਾ. ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੇ ਨਾਲ ਮਹਾਤਮਾ ਗਾਂਧੀ ਦੀ ਤਸਵੀਰ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਵਿਰੋਧੀ ਸਿਆਸੀ ਪਾਰਟੀਆਂ ਕਹਿ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਨੂੰ ਮਹਾਤਮਾ ਗਾਂਧੀ ਦੀ ਤਸਵੀਰ ਲਗਾਉਣ ਨਾਲ ਇਤਰਾਜ਼ ਨਹੀਂ ਹੋਣਾ ਚਾਹੀਦਾ। ਚੋਣ ਪ੍ਰਚਾਰ ਦੌਰਾਨ ਹੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਸਰਕਾਰੀ ਦਫਤਰਾਂ ਵਿਚ ਹੁਣ ਸੀ.ਐੱਮ. ਦੀ ਫੋਟੋ ਨਹੀਂ ਲੱਗੇਗੀ। ਇਸ ਦੀ ਥਾਂ ਡਾ. ਅੰਬੇਡਕਰ ਅਤੇ ਭਗਤ ਸਿੰਘ ਦੀ ਤਸਵੀਰ ਲੱਗੇਗੀ। ਇਸ ਦਾ ਅਸਰ ਵੀ ਪੰਜਾਬ ਦੇ ਸਰਕਾਰੀ ਦਫਤਰਾਂ ਵਿਚ ਹੋ ਚੁੱਕਾ ਹੈ।

Leave a Reply

Your email address will not be published. Required fields are marked *