BJP ਦਾ 44ਵਾਂ ਸਥਾਪਨਾ ਦਿਵਸ: 2 ਤੋਂ 303 ਲੋਕ ਸਭਾ ਸੀਟਾਂ ਤੱਕ BJP ਦੀ ਵਿਕਾਸ ਯਾਤਰਾ ‘ਤੇ ਇਕ ਨਜ਼ਰ

BJP News: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 44ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਪਾਰਟੀ ਦੇਸ਼ ਭਰ ‘ਚ ਜਸ਼ਨ ਮਨਾ ਰਹੀ ਹੈ। ਇਸ ਮੌਕੇ ‘ਤੇ 10…

BJP News: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 44ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਪਾਰਟੀ ਦੇਸ਼ ਭਰ ‘ਚ ਜਸ਼ਨ ਮਨਾ ਰਹੀ ਹੈ। ਇਸ ਮੌਕੇ ‘ਤੇ 10 ਲੱਖ ਤੋਂ ਵੱਧ ਥਾਵਾਂ ‘ਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਦੀ 43ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੇਸ਼ ਦੀ ਮੁੱਖ ਸੇਵਾਦਾਰ ਦੀ ਭੂਮਿਕਾ ‘ਚ ਹੈ। ‘ਏਕ ਭਾਰਤ – ਉੱਤਮ ਭਾਰਤ’ ਭਾਰਤੀ ਜਨਤਾ ਪਾਰਟੀ ਦਾ ਮੰਤਰ ਅਤੇ ਟੀਚਾ ਰਿਹਾ ਹੈ। ਜਦੋਂ ਜਨਸੰਘ ਦਾ ਜਨਮ ਹੋਇਆ ਤਾਂ ਸਾਡੇ ਕੋਲ ਨਾ ਤਾਂ ਬਹੁਤਾ ਸਿਆਸੀ ਤਜਰਬਾ ਸੀ ਅਤੇ ਨਾ ਹੀ ਲੋੜੀਂਦੇ ਸਾਧਨ। ਸਾਡੇ ਕੋਲ ਸਿਰਫ਼ ‘ਮਾਤ ਭੂਮੀ ਪ੍ਰਤੀ ਸ਼ਰਧਾ’ ਅਤੇ ‘ਲੋਕਤੰਤਰ ਦੀ ਸ਼ਕਤੀ’ ਸੀ। ‘ਨੇਸ਼ਨ ਫਸਟ’ ਭਾਜਪਾ ਦੀ ਚੇਤਨਾ ਹੈ। 

6 ਅਪ੍ਰੈਲ 1980 ਭਾਜਪਾ ਦੀ ਸਥਾਪਨਾ ਹੋਈ। ਭਾਜਪਾ ਭਾਰਤੀ ਜਨ ਸੰਘ ਦਾ ਨਵਾਂ ਰੂਪ ਸੀ, ਜਿਸ ਦੀ ਮਾਂ ਸੰਸਥਾ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਸੀ। ਭਾਜਪਾ ਦੇ ਜ਼ਿਆਦਾਤਰ ਆਗੂ ਆਰਐਸਐਸ ਦੇ ਮੈਂਬਰ ਹਨ।
1984 ਵਿੱਚ ਭਾਜਪਾ ‘ਕਮਲ ਦੇ ਫੁੱਲ’ ਚੋਣ ਨਿਸ਼ਾਨ ਨਾਲ ਮੈਦਾਨ ‘ਚ ਉਤਰੀ, ਇਸ ਨੇ ਦੇਸ਼ ਭਰ ‘ਚ ਸਿਰਫ਼ 2 ਲੋਕ ਸਭਾ ਸੀਟਾਂ ਜਿੱਤੀਆਂ। 
1989 ਵਿੱਚ ਵੀ.ਪੀ. ਸਿੰਘ ਦੇ ‘ਜਨਤਾ ਦਲ’ ਨਾਲ ਚੋਣ ਲੜੀ ਸੀ, ਇਸ ਵਾਰ ਭਾਜਪਾ 89 ਸੀਟਾਂ ‘ਤੇ ਪਹੁੰਚ ਗਈ।
1991ਵਿੱਚ ਭਾਜਪਾ ਦੀਆਂ ਸੀਟਾਂ ਵਧੀਆਂ, ਅਤੇ ਇਸ ਨੇ ਦੇਸ਼ ਭਰ ਵਿੱਚ 121 ਲੋਕ ਸਭਾ ਸੀਟਾਂ ਜਿੱਤੀਆਂ।
6 ਦਸੰਬਰ 1992: ਅਯੁੱਧਿਆ ਵਿੱਚ ਵਿਵਾਦਤ ਢਾਂਚਾ ਢਾਹ ਦਿੱਤਾ ਗਿਆ, ਜਿਸ ਲਈ ਭਾਜਪਾ ਦੇ ਕਈ ਨੇਤਾਵਾਂ ਨੂੰ ਦੋਸ਼ੀ ਠਹਿਰਾਇਆ ਗਿਆ।
1996 ਵਿੱਚ ਭਾਜਪਾ ਪਹਿਲੀ ਵਾਰ ਲੋਕ ਸਭਾ ਵਿੱਚ ਸਭ ਤੋਂ ਵੱਡੀ ਪਾਰਟੀ ਬਣੀ, ਅਤੇ 163 ਸੀਟਾਂ ਜਿੱਤੀਆਂ। ਇਸ ਵਾਰ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣੇ ਪਰ ਸਰਕਾਰ ਸਿਰਫ਼ 13 ਦਿਨ ਹੀ ਚੱਲੀ।
1998ਵਿੱਚ ਇੱਕ ਵਾਰ ਫਿਰ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ ਬਣੀ ਭਾਜਪਾ ਦੀ ਸਰਕਾਰ 13 ਮਹੀਨੇ ਤੱਕ ਚੱਲੀ।
1999 ਵਿੱਚ ਭਾਜਪਾ ਦੀ ਅਗਵਾਈ ਹੇਠ ਰਾਸ਼ਟਰੀ ਜਮਹੂਰੀ ਗਠਜੋੜ (ਐਨ.ਡੀ.ਏ.) ਦਾ ਗਠਨ ਕੀਤਾ ਗਿਆ, ਜਿਸ ਵਿੱਚ 24 ਸਿਆਸੀ ਪਾਰਟੀਆਂ ਸ਼ਾਮਲ ਸਨ, ਜਿਸ ਨੇ 294 ਲੋਕ ਸਭਾ ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਅਤੇ ਅਟਲ ਬਿਹਾਰੀ ਵਾਜਪਾਈ ਮੁੜ ਪ੍ਰਧਾਨ ਮੰਤਰੀ ਬਣੇ। ਇਸ ਚੋਣ ਵਿੱਚ ਭਾਜਪਾ ਨੇ 182 ਸੀਟਾਂ ਜਿੱਤੀਆਂ ਸਨ।

Leave a Reply

Your email address will not be published. Required fields are marked *