ਆਡਿਓ ਕਲਿੱਪਾਂ ਉੱਤੇ ਗਰਮਾਈ ਰਾਜਸਥਾਨ ਦੀ ਸਿਆਸਤ, ਭਾਜਪਾ ਨੇ CBI ਜਾਂਚ ਦੀ ਕੀਤੀ ਮੰਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਰਾਜਸਥਾਨ ਦੀ ਰਾਜਨੀਤੀ ਵਿਚ ਵਿਧਾਇਕਾਂ ਦੇ ਕਥਿਤ ਤੌਰ ਉੱਤੇ ਖਰੀਦੋ-ਫਰੋਖਤ ਨਾਲ ਜੁੜੇ ਵੀਡੀਓ ਕਲੀਪ ਸਾਹਮਣੇ ਆਉਣ ਤੋਂ ਬਾਅਦ ਘਮਾਸਾਨ ਮਚਿਆ ਹੋਇਆ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਰਾਜਸਥਾਨ ਦੀ ਰਾਜਨੀਤੀ ਵਿਚ ਵਿਧਾਇਕਾਂ ਦੇ ਕਥਿਤ ਤੌਰ ਉੱਤੇ ਖਰੀਦੋ-ਫਰੋਖਤ ਨਾਲ ਜੁੜੇ ਵੀਡੀਓ ਕਲੀਪ ਸਾਹਮਣੇ ਆਉਣ ਤੋਂ ਬਾਅਦ ਘਮਾਸਾਨ ਮਚਿਆ ਹੋਇਆ ਹੈ। ਕਾਂਗਰਸ ਨੇ ਭਾਜਪਾ ਉੱਤੇ ਵਿਧਾਇਕਾਂ ਨੂੰ ਖਰੀਦਣ ਅਤੇ ਸਰਕਾਰ ਗਿਰਾਉਣ ਦਾ ਆਰੋਪ ਲਗਾਇਆ ਹੈ, ਜਦਕਿ ਬੀਜੇਪੀ ਨੇ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਅਤੇ ਫੋਨ ਟੈਪਿੰਗ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਹੈ।

ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਸਿਆਸੀ ਡਰਾਮਾ ਕਰ ਰਹੀ ਹੈ। ਇਹ ਸਾਜ਼ਿਸਾਂ, ਝੂਠੀ- ਫਰੇਬ ਅਤੇ ਕਿਸ ਤਰ੍ਹਾ ਕਾਨੂੰਨ ਨੂੰ ਤਾਕ ਉੱਤੇ ਰੱਖ ਕੇ ਕੰਮ ਕੀਤਾ ਜਾ ਰਿਹਾ ਹੈ ਇਨ੍ਹਾਂ ਸੱਭ ਦਾ ਮਿਸ਼ਰਣ ਹੈ। ਪਾਤਰਾ ਨੇ ਕਾਂਗਰਸ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ, ”ਕੀ ਕਾਂਗਰਸ ਪਾਰਟੀ ਅਤੇ ਰਾਜਸਥਾਨ ਸਰਕਾਰ ਨੇ ਫੋਨ ਟੈਪਿੰਗ ਅਧਿਕਾਰਕ ਰੂਪ ਨਾਲ ਕੀਤੀ ਹੈ? ਜੇਕਰ ਫੋਨ ਟੈਪਿੰਗ ਕੀਤੀ ਗਈ ਹੈ ਤਾਂ ਕੀ ਇਹ ਇਕ ਸੰਵੇਦਨਸ਼ੀਲ ਅਤੇ ਕਾਨੂੰਨੀ ਮੁੱਦਾ ਨਹੀਂ ਹੈ? ਕੀ ਫੋਨ ਟੈਪਿੰਗ ਦੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ(ਐਸਓਪੀ) ਦਾ ਪਾਲਣ ਕੀਤਾ ਗਿਆ? ਕੀ ਅੱਜ ਰਾਜਸਥਾਨ ਵਿਚ ਐਮਰਜੈਂਸੀ ਦੀ ਸਥਿਤੀ ਨਹੀਂ ਹੈ? ਕੀ ਰਾਜਸਥਾਨ ਵਿਚ ਕੋਈ ਵੀ ਵਿਅਕਤੀ ਜਿਸ ਦਾ ਰਾਜਨੀਤੀ ਨਾਲ ਸੰਬੰਧ ਹੈ, ਉਸ ਦਾ ਫੋਨ ਟੈਪ ਕੀਤਾ ਜਾ ਰਿਹਾ ਹੈ? ਅਸੀ ਸੀਬੀਆਈ ਜਾਂਚ ਦੀ ਮੰਗ ਕਰਦੇ ਹਾਂ”।

ਦੱਸ ਦਈਏ ਕਿ ਕਾਂਗਰਸ ਪਾਰਟੀ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਉੱਤੇ ਵਿਧਾਇਕਾਂ ਦੀ ਖਰੀਦ-ਫਰੋਖਤ ਦਾ ਆਰੋਪ ਲਗਾਇਆ ਸੀ। ਸੂਰਜੇਵਾਲਾ ਨੇ ਦੋ ਆਡਿਓ ਕਲਿੱਪਾਂ ਦਾ ਜ਼ਿਕਰ ਕੀਤਾ ਜਿਸ ਵਿਚ ਕਥਿਤ ਤੌਰ ਉੱਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਬਾਗੀ ਵਿਧਾਇਕ ਭੰਵਰ ਲਾਲ ਸ਼ਰਮਾ ਵਿਚਾਲੇ ਪੈਸਿਆਂ ਦੀ ਲੈਣ-ਦੇਣ ਨੂੰ ਲੈ ਕੇ ਗੱਲਬਾਤ ਹੋ ਰਹੀ ਸੀ। ਸੂਰਜੇਵਾਲਾ ਨੇ ਆਰੋਪ ਲਗਾਇਆ ਸੀ ਕਿ ਰਾਜਸਥਾਨ ਵਿਚ ਸਰਕਾਰ ਗਿਰਾਉਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਇਸ ਸਾਜ਼ਿਸ਼ ਵਿਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਮੁੱਖ ਰੂਪ ਨਾਲ ਸ਼ਾਮਲ ਹਨ ਜਿਸ ਕਰਕੇ ਉਨ੍ਹਾਂ ਵਿਰੁੱਧ ਮੁਕਦਮਾ ਦਰਜ ਹੋਵੇ। ਇਸ ਤੋਂ ਬਾਅਦ ਰਾਜਸਥਾਨ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਨੇ ਗਜੇਂਦਰ ਸ਼ੇਖਾਵਤ, ਸੰਜੇ ਜੈਨ ਅਤੇ ਭੰਵਰਲਾਲ ਸ਼ਰਮਾ ਵਿਰੁੱਧ ਕੇਸ ਦਰਜ ਕੀਤਾ ਸੀ।

Leave a Reply

Your email address will not be published. Required fields are marked *