ਫਿਰੋਜ਼ਪੁਰ ਘਟਨਾ: ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਪੰਜਾਬ ਰਾਜਪਾਲ ਨਾਲ ਮੁਲਾਕਾਤ ਕਰੇਗਾ BJP ਦਾ ਵਫਦ

ਚੰਡੀਗੜ੍ਹ- ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਫਿਰੋਜ਼ਪੁਰ ਰਸਤੇ ਵਿਚ ਵਾਪਰੇ ਘਟਨਾਕ੍ਰਮ ਦੇ ਸਬੰਧ ਵਿਚ ਭਾਜਪਾ ਆਗੂਆਂ ਵਿਚ ਖਾਸਾ ਰੋਸ ਹੈ।…

ਚੰਡੀਗੜ੍ਹ- ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਫਿਰੋਜ਼ਪੁਰ ਰਸਤੇ ਵਿਚ ਵਾਪਰੇ ਘਟਨਾਕ੍ਰਮ ਦੇ ਸਬੰਧ ਵਿਚ ਭਾਜਪਾ ਆਗੂਆਂ ਵਿਚ ਖਾਸਾ ਰੋਸ ਹੈ। ਇਸੇ ਲੜੀ ਵਿਚ ਅੱਜ ਪੰਜਾਬ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਭਾਜਪਾ ਆਗੂਆਂ ਦਾ ਵਫਦ ਪੰਜਾਬ ਰਾਜਪਾਲ ਨਾਲ 11 ਵਜੇ ਰਾਜ ਭਵਨ ਵਿਚ ਮੁਲਾਕਾਤ ਕਰੇਗਾ।

Also Read: ਅਮਰੀਕਾ: ਇਮਾਰਤ ਨੂੰ ਲੱਗੀ ਭਿਆਨਕ ਅੱਗ ‘ਚ 8 ਬੱਚਿਆਂ ਸਣੇ 12 ਹਲਾਕ

ਦੱਸ ਦਈਏ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਹੁਸੈਨੀਵਾਲਾ ਤੋਂ ਫਿਰੋਜ਼ਪੁਰ ਰਸਤੇ ਵਿਚ ਇਸ ਰੈਲੀ ਵਿਰੋਧ ਹੋਇਆ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਵਲੋਂ ਫਿਰੋਜ਼ਪੁਰ ਵਿਚ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਭਾਜਪਾ ਆਗੂਆਂ ਵਲੋਂ ਪੰਜਾਬ ਕਾਂਗਰਸ ਉੱਤੇ ਸੁਰੱਖਿਆ ਵਿਚ ਚੂਕ ਦੇ ਇਲਜ਼ਾਮ ਲਾਏ ਗਏ। ਇਥੋਂ ਤੱਕ ਕਿ ਕਈ ਭਾਜਪਾਈਆਂ ਨੇ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅਸਤੀਫੇ ਤੱਕ ਦੀ ਮੰਗ ਕਰ ਦਿੱਤੀ।

Leave a Reply

Your email address will not be published. Required fields are marked *