Ludhiana : ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ ਹੈ। ਉਨ੍ਹਾਂ ਨਗਰ ਨਿਗਮ ਦੇ ਨੋਟਿਸ ਤੋਂ ਬਾਅਦ ਕੋਠੀ ਵਿਚੋਂ ਆਪਣਾ ਸਾਮਾਨ ਚੁੱਕ ਲਿਆ ਹੈ। ਉਨ੍ਹਾਂ ਨੇ ਬੀਤੀ ਰਾਤ ਭਾਜਪਾ ਦਫਤਰ ਵਿਚ ਜ਼ਮੀਨ ਉਤੇ ਸੌਂ ਕੇ ਬਿਤਾਈ। ਥੋੜ੍ਹਾ ਬਹੁਤ ਹੀ ਸਾਮਾਨ ਬਚਿਆ ਹੈ, ਜਿਹੜਾ ਕਿ ਅੱਜ ਚੁੱਕ ਲਿਆ ਜਾਵੇਗਾ। ਰਵਨੀਤ ਬਿੱਟੂ ਸਾਫ ਤੌਰ ਉਤੇ ਕਹਿ ਰਹੇ ਹਨ ਕਿ ਲੁਧਿਆਣਾ ਦੇ ਲੋਕ ਉਸ ਦੇ ਆਪਣੇ ਹਨ, ਉਹ ਕਿਤੇ ਵੀ ਜਾ ਕੇ ਰਹਿ ਸਕਦੇ ਹਨ। ਉਨ੍ਹਾਂ ਨੂੰ ਭਾਵੇਂ ਸੜਕ ਉਤੇ ਤਾਬੂ ਹੀ ਕਿਉਂ ਨਾ ਲਗਾਉਣਾ ਪਵੇ ਪਰ ਉਹ ਕਿਸੇ ਤੋਂ ਡਰਨਗੇ ਨਹੀਂ ਤੇ ਚੋਣਾਂ ਜਿੱਤ ਕੇ ਹੀ ਰਹਿਣਗੇ।
ਦੱਸ ਦੇਈਏ ਕਿ ਰਵਨੀਤ ਬਿੱਟੂ ਨੂੰ ਨਗਰ ਨਿਗਮ ਈ-ਮੇਲ ਜ਼ਰੀਏ ਨੋਟਿਸ ਭੇਜ ਕੇ ਸਰਕਾਰੀ ਕੋਠੀ ਖਾਲੀ ਕਰਨ ਤੇ ਇਸ ਦਾ 2 ਕਰੋੜ ਰੁਪਏ ਦਾ ਕਰਜ਼ ਚੁਕਾਉਣ ਦੇ ਨਿਰਦੇਸ਼ ਦਿੱਤੇ ਸਨ। ਬਿੱਟੂ ਨੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਆਪਣੀ ਜ਼ਮੀਨ ਤੇ ਗਹਿਣੇ ਗਿਰਵੀ ਰੱਖ ਕੇ 2 ਕਰੋੜ ਰੁਪਏ ਇਕੱਠੇ ਕੀਤੇ ਤੇ ਨਗਰ ਨਿਗਮ ਨੂੰ ਚੁਕਾਏ। ਉਨ੍ਹਾਂ ਕਿਹਾ ਕਿ ਮੇਰੇ ਉਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਮੈਂ ਸਰਕਾਰੀ ਕੋਠੀ ਵਿਚ ਗਲਤ ਤਰੀਕੇ ਨਾਲ ਰਹਿ ਰਿਹਾ ਹਾਂ। ਭਲਾ ਬਿਨਾਂ ਮਰਜ਼ੀ ਦੇ ਕੋਈ ਸਰਕਾਰੀ ਕੋਠੀ ਵਿਚ ਕਿਵੇਂ ਰਹਿ ਸਕਦਾ ਹੈ।
ਬਿੱਟੂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਸਰਕਾਰ ਦੇ ਇਸ਼ਾਰੇ ‘ਤੇ ਨਗਰ ਨਿਗਮ ਨੇ ਉਨ੍ਹਾਂ ਤੋਂ ਮਾਰਕੀਟ ਤੇ ਸਰਕਾਰੀ ਰੇਟ ਤੋਂ ਡਬਲ ਰਕਮ ਵਸੂਲ ਕੀਤੀ ਹੈ। ਸਰਕਾਰੀ ਰੇਟ ਦੇ ਹਿਸਾਬ ਨਾਲ 2 ਕਮਰਿਆਂ ਦੀ ਕੋਠੀ ਦਾ 1 ਲੱਖ ਰੁਪਏ ਕਿਰਾਇਆ ਬਣਦਾ ਹੈ ਜਦੋਂ ਕਿ ਉਨ੍ਹਾਂ ਤੋਂ 10 ਸਾਲ ਦੇ ਹਿਸਾਬ ਨਾਲ 2 ਲੱਖ ਰੁਪਏ ਮਹੀਨੇ ਦੇ ਵਸੂਲੇ ਗਏ ਹਨ।
ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੂੰ ਜ਼ਮੀਨ ਉਤੇ ਸੌਂ ਬਿਤਾਉਣੀ ਪਈ ਰਾਤ, ਨਿਗਮ ਦੇ ਨੋਟਿਸ ਮਗਰੋਂ…
Ludhiana : ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ ਹੈ। ਉਨ੍ਹਾਂ ਨਗਰ ਨਿਗਮ ਦੇ ਨੋਟਿਸ ਤੋਂ ਬਾਅਦ ਕੋਠੀ ਵਿਚੋਂ ਆਪਣਾ ਸਾਮਾਨ ਚੁੱਕ…
